Articles by "ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ"
Showing posts with label ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ. Show all posts
ਸੈਮੀਨਾਰ ਦੌਰਾਨ ਸੈਮੀਨਾਰ ਮੌਕੇ ਡਾ. ਅਰਵਿੰਦਰ ਕੌਰ ਕਾਕੜਾ ਆਪਣਾ ਖੋਜ ਪੇਪਰ ਪੜਦੇ ਹੋਏ
ਸੈਮੀਨਾਰ ਦੌਰਾਨ ਸੈਮੀਨਾਰ ਮੌਕੇ ਡਾ. ਅਰਵਿੰਦਰ ਕੌਰ ਕਾਕੜਾ ਆਪਣਾ ਖੋਜ ਪੇਪਰ ਪੜਦੇ ਹੋਏ
ਲੁਧਿਆਣਾ, 06 ਅਗਸਤ 2017 (ਆਨਲਾਈਨ ਨਿਊਜ਼ ਲੁਧਿਆਣਾ): ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਅੱਜ ਮਿੰਨੀ ਕਹਾਣੀ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੇ ਪ੍ਰਧਾਨਗੀ ਮੰਡਲ 'ਚ ਗੁਰਪਾਲ ਲਿੱਟ, ਡਾ. ਸ. ਸ. ਜੌਹਲ, ਡਾ. ਸੁਖਦੇਵ ਸਿੰਘ ਸਿਰਸਾ, ਡਾ. ਸੁਰਜੀਤ ਸਿੰਘ, ਡਾ. ਅਨੂਪ ਸਿੰਘ ਸ਼ਾਮਲ ਹੋਏ। ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਨਰਿੰਜਨ ਬੋਹਾ ਨੇ ਸ਼ਿਰਕਤ ਕੀਤੀ।
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਿਖੇ ਪ੍ਰੋ. ਅਜਮੇਰ ਸਿੰਘ ਔਲਖ ਦੇ ਸ਼ਹੀਦੀ ਵਿਛੋੜੇ ਤੇ ਹੋਈ ਸ਼ੋਕ ਇਕੱਤਰਤਾ ਮੌਕੇ ਡਾ. ਸੁਰਜੀਤ ਪਾਤਰ, ਪ੍ਰੋ. ਗੁਰਭਜਨ ਸਿੰਘ ਗਿੱਲ ਅਤੇ ਹੋਰ ਸਾਹਿਤਕਾਰ
ਲੁਧਿਆਣਾ, 16 ਜੂਨ 2017 (ਮਨੀਸ਼ਾ ਸ਼ਰਮਾਂ): ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਮੈਂਬਰਾਂ, ਅਹੁਦੇਦਾਰਾਂ ਅਤੇ ਸਮੂਹ ਪੰਜਾਬੀ ਸਾਹਿਤ ਜਗਤ ਵਿਚ ਪ੍ਰੋ. ਅਜਮੇਰ ਸਿੰਘ ਔਲਖ ਜੀ ਦਾ ਸਦੀਵੀ ਵਿਛੋੜਾ ਗਹਿਰੇ ਸਦਮੇ ਦੀ ਤਰ੍ਹਾਂ ਮਹਿਸੂਸ ਕੀਤਾ ਗਿਆ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ ਨੇ ਔਲਖ ਸਾਹਿਬ ਦੀ ਸਵੇਰੇ 5 ਵਜੇ ਹੋਏ ਦੇਹਾਂਤ ਤੋਂ ਅੱਧਾ ਘੰਟਾ ਬਾਅਦ ਵਿਦੇਸ਼ ਤੋਂ ਫ਼ੋਨ ਕਰਕੇ ਸ਼ੋਕ ਸੰਦੇਸ਼ ਦਿੰਦਿਆਂ ਆਖਿਆ ਕਿ ਪ੍ਰੋ. ਅਜਮੇਰ ਸਿੰਘ ਔਲਖ ਸਾਡਾ ਉਹ ਚਿੰਤਕ ਅਤੇ ਨਾਟਕਕਾਰ ਹੈ ਜਿਸ ਨੇ ਸਮਾਜ ਦੇ ਉਸ ਵਰਗ ਨੂੰ ਬੜੀ ਪ੍ਰਭਾਵਸ਼ਾਲੀ ਆਵਾਜ਼ ਦਿੱਤੀ ਜਿਸ ਵਰਗ ਦੀ ਸਾਡਾ ਸਮਾਜ ਸਦੀਆਂ ਤੋਂ ਬਾਤ ਨਹੀਂ ਸੀ ਪੁੱਛ ਰਿਹਾ ਉਸ ਕਿਰਤੀ ਸਮੂਹ ਨੂੰ ਅਜਮੇਰ ਔਲਖ ਨੇ ਆਪਣੇ ਨਾਟਕਾਂ ਰਾਹੀਂ ਨਾ ਕੇਵਲ ਨਵੀਂ ਪਛਾਣ ਦਿੱਤੀ ਸਗੋਂ ਉਸ ਦੇ ਮਨੁੱਖੀ ਗੌਰਵ ਨੂੰ ਵੀ ਬਹਾਲ ਕਰਾਉਣ ਦੇ ਯਤਨ ਕੀਤੇ। ਡਾ. ਸੁਖਦੇਵ ਸਿੰਘ ਸਿਰਸਾ ਨੇ ਪ੍ਰੋ. ਅਜਮੇਰ ਸਿੰਘ ਔਲਖ ’ਤੇ ਨਿੱਠ ਕੇ ਸਮੀਖਿਆ ਕਾਰਜ ਵੀ ਕੀਤਾ ਹੈ।