Articles by "ਲੋਕ ਇਨਸਾਫ ਪਾਰਟੀ"
Showing posts with label ਲੋਕ ਇਨਸਾਫ ਪਾਰਟੀ. Show all posts
ਵਿਧਾਇਕ ਸਿਮਰਜੀਤ ਸਿੰਘ ਬੈਂਸ
ਵਿਧਾਇਕ ਸਿਮਰਜੀਤ ਸਿੰਘ ਬੈਂਸ
ਲੁਧਿਆਣਾ, 10 ਮਾਰਚ 2018 (ਇਕਬਾਲ ਹੈਪੀ): ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਹੈ ਕਿ ਕਾਂਗਰਸੀ ਆਗੂਆਂ ਵਲੋਂ ਨਜਾਇਜ ਮਾਇਨਿੰਗ ਕਰਕੇ ਕੁਦਰਤੀ ਸਰੋਤਾਂ ਦੀ ਕੀਤੀ ਜਾ ਰਹੀ ਤਬਾਹੀ ਵਿਰੁੱਧ ਹੁਣ ਸਰਕਾਰ ਦੇ ਆਪਣੇ ਹੀ ਨੁਮਾਇੰਦਿਆਂ ਨੇ ਅਵਾਜ ਚੁੱਕਣੀ ਸ਼ੁਰੂ ਕਰ ਦਿੱਤੀ ਹੈ। ਉਨਾਂ ਕਿਹਾ ਕਿ ਵਾਇਲਡ ਲਾਈਵ ਬੋਰਡ ਦੇ ਮੈਂਬਰ ਟਿੱਕਾ ਸ਼ਿਵ ਚੰਦ ਭਲਾਣ ਵਲੋਂ ਮੁੱਖ ਮੰਤਰੀ ਪੰਜਾਬ ਨੂੰ ਲਿਖੇ ਪੱਤਰ 'ਚ ਸ਼ਿਵਾਲਿਕ ਦੀਆਂ ਪਹਾੜੀਆਂ ਵਿਚ ਚਲ ਰਹੇ ਕਰੈਸ਼ਰਾਂ ਨਾਲ ਇਨਾਂ ਪਹਾੜਾਂ ਦੀ ਹੋ ਰਹੀ ਬਰਬਾਦੀ ਦਾ ਜਿਕਰ ਕਰਦਿਆਂ ਸਾਫ ਤੌਰ ਉੱਤੇ ਲਿਖਿਆ ਹੈ ਕਿ ਇਸ ਕਾਰਵਾਈ 'ਚ ਸਭ ਤੋਂ ਮੋਹਰੀ ਗੰਗਾ ਸਟੋਨ ਕਰੈਸ਼ਰ ਹੈ। ਇਸ ਸਟੋਨ ਕਰੈਸ਼ਰ ਦਾ ਮਾਲਕ ਵਿਧਾਨ ਸਭਾ ਵਿਚ ਮੌਜੂਦਾ ਸਪੀਕਰ ਰਾਣਾ ਕੇ.ਪੀ ਸਿੰਘ ਦੇ ਜਵਾਈ ਧਰੁਵ ਸਿੰਘ ਕੰਵਰ ਦਾ ਪਰਿਵਾਰ ਹੈ। ਜਿਸ ਤੋਂ ਸਾਫ ਹੋ ਗਿਆ ਹੈ ਕਿ ਸਪੀਕਰ ਵਿਧਾਨ ਸਭਾ ਦੇ ਜਵਾਈ ਜਿੰਮੇਵਾਰ ਹਨ ਤੇ ਉਨਾਂ ਤੇ ਐਫਆਈਆਰ ਦਰਜ ਹੋਣੀ ਚਾਹੀਦੀ ਹੈ। ਬੈਂਸ ਅੱਜ ਲੁਧਿਆਣਾ ਵਿੱਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।

ਵਿਧਾਇਕ ਬੈਂਸ ਨੇ ਕਿਹਾ ਕਿ ਸਰਕਾਰ ਦੇ ਆਪਣੇ ਨੁਮਾਇੰਦੇ ਵਲੋਂ ਲਿਖੇ ਇਸ ਪੱਤਰ ਨੂੰ ਅਧਾਰ ਬਣਾ ਕੇ ਇਸ ਪੱਤਰ ਵਿਚ ਲਿਖੇ ਸਾਰੇ ਸਟੋਨ ਕਰੈਸ਼ਰਾਂ ਸਮੇਤ ਸਪੀਕਰ ਦੇ ਜਵਾਈ ਦੇ ਪਰਿਵਾਰ ਦੇ ਕਰੈਸ਼ਰ ਉੱਤੇ ਵੀ ਐਫਆਈਆਰ ਦਰਜ ਹੋਣੀ ਚਾਹੀਦੀ ਹੈ। ਉਨਾਂ ਮੰਗ ਕੀਤੀ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਗੈਰ ਕਾਨੂੰਨੀ ਮਾਈਨਿੰਗ ਨੂੰ ਹੈਲੀਕਾਪਟਰ ਰਾਹੀਂ ਲੱਭ ਰਹੇ ਹਨ, ਪਰ ਉਸਨੂੰ ਸਰਕਾਰ ਦੇ ਨੁਮਾਇੰਦੇ ਨੇ ਖੁਦ ਹੀ ਮੁੱਖ ਮੰਤਰੀ ਸਾਹਿਬ ਤੱਕ ਇਸ ਪੱਤਰ ਰਾਹੀਂ ਪਹੁੰਚਾ ਕੇ ਇਹ ਦੱਸ ਦਿੱਤਾ ਹੈ ਕਿ ਇਹ ਮਾਈਨਿੰਗ ਕਰਨ ਵਾਲੇ ਕੋਈ ਹੋਰ ਨਹੀਂ ਸਗੋਂ ਸਰਕਾਰ ਦੇ ਵੱਡੇ ਆਗੂ ਹੀ ਹਨ। ਬੈਂਸ ਨੇ ਕਿਹਾ ਕਿ ਉਹ ਇਸ ਮੁੱਦੇ ਨੂੰ ਵਿਧਾਨ ਸਭਾ ਦੇ ਅਗਾਮੀ ਸ਼ੈਸਨ ਦੇ ਵਿਚ ਜੋਰ ਸ਼ੋਰ ਨਾਲ ਉਠਾਉਣਗੇ। ਉਨਾਂ ਮੰਗ ਕੀਤੀ ਕਿ ਮੁੱਖ ਮੰਤਰੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰ ਪਾਲ ਸਿੰਘ ਦਾ ਅਸਤੀਫਾ ਲੈਣ ਅਤੇ ਸ਼ਿਵਾਲਿਕ ਦੇ ਪਹਾੜੀਆਂ ਦੀ ਹੋਈ ਤਬਾਹੀ ਦਾ ਸਰਵੇ ਕਿਸੇ ਨਿਰਪੱਖ ਏਜੰਸੀ ਕੋਲੋਂ ਕਰਵਾਇਆ ਜਾਵੇ ਅਤੇ ਇਹਨਾਂ ਪਹਾੜੀਆਂ ਦੇ ਹੋਏ ਨੁਕਸਾਨ ਨੂੰ ਪੂਰਾ ਕਰਨ ਲਈ ਕਦਮ ਚੁੱਕੇ ਜਾਣ।