Home >> ਕੈਪਟਨ ਅਮਰਿੰਦਰ ਸਿੰਘ >> ਪੰਜਾਬੀ ਖ਼ਬਰਾਂ >> ਰਜਿੰਦਰ ਅਹੂਜਾ >> ਰਾਜਨੀਤੀ >> ਲੁਧਿਆਣਾ >> ਮੰਡ ਦੀ ਅਗਵਾਈ ਹੇਠ ਕੈਪਟਨ ਅਮਰਿੰਦਰ ਸਿੰਘ ਦਾ 76ਵਾਂ ਜਨਮਦਿਨ ਮਨਾਇਆ
ਗੁਰਸਿਮਰਨ ਸਿੰਘ ਮੰਡ ਦੀ ਅਗਵਾਈ ਹੇਠ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦਾ 76ਵਾਂ ਜਨਮ ਦਿਨ ਮਨਾਉਂਦੇ ਕਾਂਗਰਸੀ ਵਰਕਰ
ਗੁਰਸਿਮਰਨ ਸਿੰਘ ਮੰਡ ਦੀ ਅਗਵਾਈ ਹੇਠ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦਾ 76ਵਾਂ ਜਨਮ ਦਿਨ ਮਨਾਉਂਦੇ ਕਾਂਗਰਸੀ ਵਰਕਰ
ਲੁਧਿਆਣਾ, 11 ਮਾਰਚ 2018 (ਰਜਿੰਦਰ ਅਹੂਜਾ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦਾ 76ਵਾਂ ਜਨਮ ਦਿਨ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਥਾਨਕ ਪੰਜਾਬ ਪ੍ਰਦੇਸ਼ ਕਾਂਗਰਸ ਲੋਕਲ ਬੋਡੀਜ਼ ਸੈਲ ਦੇ ਸਾਬਕਾ ਉਪ ਚੇਅਰਮੈਨ ਗੁਰਸਿਮਰਨ ਸਿੰਘ ਮੰਡ ਦੀ ਅਗਵਾਈ ਹੇਠ ਕਾਂਗਰਸੀ ਵਰਕਰਾਂ ਨੇ ਸ਼ਹੀਦ ਭਗਤ ਸਿੰਘ ਨਗਰ ਪੱਖੋਵਾਲ ਰੋਡ ਵਿਖੇ ਮਨਾਇਆ ਗਿਆ। ਇਸ ਮੌਕੇ ਉਹਨਾਂ ਵੱਲੋ ਫੱਲ, ਮਠਿਆਈਆਂ ਅਤੇ ਪੈਸਟਰੀਆਂ ਵੰਡੀਆਂ ਗਈਆਂ।

ਮੰਡ ਨੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ ਤਾਂ ਜੋ ਪੰਜਾਬ ਦੇ ਵਿਕਾਸ ਵਿੱਚ ਕੋਈ ਕਮੀ ਨਾ ਆ ਸਕੇ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਐਨ ਆਰ ਆਈ ਸੂਰਤ ਸਿੰਘ ਦਿਉਲ, ਪਵਨ ਕੁਮਾਰ ਧਵਨ, ਭਵਜੋਤ ਸਿੰਘ ਜਨਰਲ ਸਕੱਤਰ ਪੰਜਾਬ ਕਾਂਗਰਸ ਸੋਸ਼ਲ ਮੀਡੀਆ ਸੈਲ ਪੰਜਾਬ, ਮਨਿੰਦਰ ਸਿੰਘ ਥਿੰਦ, ਹਰਦੇਵ ਸਿੰਘ ਨਾਰੰਗਵਾਲ, ਬਲਵਿੰਦਰ ਸਿੰਘ ਗਰੇਵਾਲ, ਡਾ ਸਿੰਗਲਾ, ਮਨਦੀਪ ਸਿੰਘ ਰਾਣਾ, ਐਸ ਡੀ ੳ ਸੇਵਾ ਸਿੰਘ, ਕੁਲਦੀਪ ਸਿੰਘ ਮਠਾੜੂ, ਵਿਸ਼ਾਲ ਅਰੋੜਾ, ਗੁਰਜੰਟ, ਨਰਿੰਦਰ ਸਿੰਘ, ਬਲਜਿੰਦਰ ਸਿੰਘ, ਬਲਿਹਾਰ ਸਿੰਘ ਸੇਵਾਦਾਰ ਨਾਨਕਸਰ, ਕਰਨ ਸਿੰਘ, ਬਰਜੇਸ ਬੇਕਟਰ, ਅਨਵਰ ਅਲੀ, ਰਿਸੀ ਪਾਲ, ਮਨਜੀਤ ਸਿੰਘ, ਵਿੱਕੀ ਵਰਮਾ, ਭੋਲਾ ਦਿਉਲ, ਸੁਨੀਲ ਕੁਮਾਰ, ਹਰਿੰਦਰ ਸਿੰਘ ਬੂਟਾ, ਅਭਿਸ਼ੇਕ ਧਵਨ, ਅਭਿਵੇਕ ਧਵਨ ਆਦਿ ਹਾਜ਼ਰ ਸਨ।