Articles by "ਕਹਾਣੀਕਾਰ ਅਜਮੇਰ ਸਿੱਧੂ"
Showing posts with label ਕਹਾਣੀਕਾਰ ਅਜਮੇਰ ਸਿੱਧੂ. Show all posts
ਕਹਾਣੀਕਾਰ ਅਜਮੇਰ ਸਿੱਧੂ ਨੂੰ ਡਾ. ਜਸਵੰਤ ਸਿੰਘ ਪੁਰੇਵਾਲ ਅੰਤਰਰਾਸ਼ਟਰੀ ਪੁਰਸਕਾਰ ਪ੍ਰਾਪਤ ਕਰਦੇ ਹੋਏ
ਲੁਧਿਆਣਾ, 14 ਜੂਨ 2017 (ਮਨੀਸ਼ਾ ਸ਼ਰਮਾ): ਅਦਾਰਾ ਰਾਗ ਵੱਲੋਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ ਕਰਵਾਏ ਗਏ ਸਨਮਾਨ ਸਮਾਗਮ ਅਤੇ ਚੌਹ ਮਾਸਿਕ ਸਾਹਿਤਕ ਵੱਡ ਆਕਾਰੀ ਰਸਾਲੇ ਰਾਗ ਦਾ ਨਵਾਂ ਅੰਕ ਲੋਕ ਅਰਪਣ ਕਰਨ ਸਮੇਂ ਬੋਲਦਿਆਂ ਡਾ. ਸੁਰਜੀਤ ਪਾਤਰ ਨੇ ਕਿਹਾ ਕਿ ਐਨ.ਡੀ.ਟੀ.ਵੀ. ’ਤੇ ਪਏ ਸਰਕਾਰ ਦਬਾਅ ਚੁਣੌਤੀ ਭਰਪੂਰ ਹੋ ਗਈ ਹੈ। ਉਨ੍ਹਾਂ ਆਪਣੀ ਇਕ ਨਿੱਕੀ ਕਵਿਤਾ ਦਾ ਹਵਾਲਾ ਦਿੱਤਾ ਜਿਸ ਵਿਚ ਕਿਹਾ ਗਿਆ ਹੈ ਕਿ ਅਜਿਹੇ ਮਾਹੌਲ ਵਿਚ ਤਾਂ ਹੌਕਾ ਲੈਣਾ ਵੀ ਦੇਸ਼ ਧ੍ਰੋਹ ਵਰਗਾ ਹੈ।