Articles by "ਖੇਤੀ ਯੋਗਤਾ ਪ੍ਰੀਖਿਆ-2017"
Showing posts with label ਖੇਤੀ ਯੋਗਤਾ ਪ੍ਰੀਖਿਆ-2017. Show all posts
ਖੇਤੀ ਯੋਗਤਾ ਪ੍ਰੀਖਿਆ-2017 ਵਿਚ ਭਾਗ ਲੈਂਦੇ ਵਿਦਿਆਰਥੀ
ਲੁਧਿਆਣਾ, 13 ਜੂਨ 2017 (ਮਨੀਸ਼ਾ ਸ਼ਰਮਾਂ): ਪੀਏਯੂ ਵੱਲੋਂ ਬੀ ਐਸ ਸੀ ਆਨਰਜ਼ (ਖੇਤੀਬਾੜੀ) 6 ਸਾਲਾਂ ਪ੍ਰੋਗਰਾਮ ਲਈ ਖੇਤੀ ਯੋਗਤਾ ਪ੍ਰੀਖਿਆ-2017 (ਏ ਏ ਟੀ) ਲਈ ਗਈ। ਯੂਨੀਵਰਸਿਟੀ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀ ਐਸ ਸੀ ਆਨਰਜ਼ (ਖੇਤੀਬਾੜੀ) 6 ਸਾਲਾਂ (2+4) ਦੇ ਕੋਰਸ ਲਈ ਖੇਤੀਬਾੜੀ ਇੰਸਟੀਚਿਊਟ, ਬਠਿੰਡਾ ਅਤੇ ਖੇਤੀਬਾੜੀ ਇੰਸਟੀਚਿਊਟ ਗੁਰਦਾਸਪੁਰ ਵਿਖੇ ਦਾਖਲਾ ਲੈਣ ਲਈ ਕੁੱਲ 863 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ। ਕੁੱਲ ਪਹੁੰਚੇ ਵਿਦਿਆਰਥੀਆਂ ਵਿੱਚੋਂ 693 ਮੁੰਡੇ ਅਤੇ 170 ਕੁੜੀਆਂ ਸਨ।