Articles by "ਮਲਟੀ ਸਕਿੱਲ ਡਿਵੈੱਲਪਮੈਂਟ ਸੈਂਟਰ"
Showing posts with label ਮਲਟੀ ਸਕਿੱਲ ਡਿਵੈੱਲਪਮੈਂਟ ਸੈਂਟਰ. Show all posts
ਮਲਟੀ ਸਕਿੱਲ ਡਿਵੈੱਲਪਮੈਂਟ ਸੈਂਟਰ ਲੁਧਿਆਣਾ ਵਿਚ ਸਿੱਖਦੇ ਸਿੱਖਿਆਰਥੀ
ਮਲਟੀ ਸਕਿੱਲ ਡਿਵੈੱਲਪਮੈਂਟ ਸੈਂਟਰ ਲੁਧਿਆਣਾ ਵਿਚ ਸਿੱਖਦੇ ਸਿੱਖਿਆਰਥੀ
ਲੁਧਿਆਣਾ, 30 ਜੁਲਾਈ 2017 (ਆਨਲਾਈਨ ਨਿਊਜ਼ ਲੁਧਿਆਣਾ): ਸਥਾਨਕ ਗਿੱਲ ਸੜਕ 'ਤੇ ਸਥਿਤ ਮਲਟੀ ਸਕਿੱਲ ਡਿਵੈੱਲਪਮੈਂਟ ਸੈਂਟਰ ਜ਼ਰੂਰਤਮੰਦ ਸਿੱਖਿਆਰਥੀਆਂ ਨੂੰ ਹੁਨਰਮੰਦ ਬਣਾਉਣ ਵਿੱਚ ਵਰਦਾਨ ਸਾਬਿਤ ਹੋ ਰਿਹਾ ਹੈ। ਕਰੀਬ 5 ਮਹੀਨੇ ਪਹਿਲਾਂ ਸ਼ੁਰੂ ਹੋਏ ਇਸ ਸੈਂਟਰ ਤੋਂ ਕਰੀਬ 116 ਸਿੱਖਿਆਰਥੀ ਕਿੱਤਾਮੁੱਖੀ ਸਿਖ਼ਲਾਈ ਲੈ ਕੇ ਆਪਣੇ ਪੈਰਾਂ ਤੇ ਖੜੇ ਹੋਣ ਵਿੱਚ ਸਫ਼ਲ ਰਹੇ ਹਨ, ਜੋ ਕਿ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਹੁਨਰਮੰਦ ਬਣਾਉਣ ਦੇ ਟੀਚੇ ਨੂੰ ਪੂਰਾ ਕਰਨ ਲਈ ਸ਼ੁਭ ਸੰਕੇਤ ਹੈ।