Home >> ਸੇਹਤ >> ਤੰਬਾਕੂ ਨੂੰ ਕਹੋ ਨਾ >> ਤੰਬਾਕੂ ਵਿਰੋਧੀ ਦਿਵਸ >> ਨੀਲ ਕਮਲ ਸੋਨੂੰ >> ਪੰਜਾਬੀ ਖ਼ਬਰਾਂ >> ਮੈਡੀਕਲ >> ਸਿਵਲ ਸਰਜ਼ਨ ਦਫ਼ਤਰ ਵਿਖੇ ਤੰਬਾਕੂ ਵਿਰੋਧੀ ਦਿਵਸ ਮੌਕੇ ਸਮਾਗਮ ਦਾ ਆਯੋਜਨ
ਲੁਧਿਆਣਾ 31, ਮਈ 2017 (ਨੀਲ ਕਮਲ ਸੋਨੂੰ): ''ਤੰਬਾਕੂ ਨੂੰ ਕਹੋ ਨਾ, ਜਿੰਦਗੀ ਨੂੰ ਕਹੋ ਹਾਂ'' ''ਤੰਬਾਕੂ ਪੀਣ ਨਾਲ ਕੈਂਸਰ ਹੁੰਦਾ ਹੈ", "ਸਭਨਾ ਨੂੰ ਰਲ-ਮਿਲ ਸਮਝਾਓ, ਤੰਬਾਕੂ ਨੂੰ ਹੱਥ ਨਾ ਲਾਓ'' ਇਹਨਾਂ ਸ਼ਬਦਾਂ ਦਾ ਪ੍ਰਗਟਾਵਾਂ ਡਾ. ਮਹਿੰਦਰ ਸਿੰਘ ਏ.ਸੀ.ਐਸ ਅਤੇ ਨੋਡਲ ਅਫਸਰ ਡਾ. ਆਸ਼ੀਸ ਚਾਵਲਾ ਨੇ ਅੱਜ ਸਿਵਲ ਸਰਜ਼ਨ ਦਫ਼ਤਰ ਵਿਖੇ ਤੰਬਾਕੂ ਵਿਰੋਧੀ ਦਿਵਸ ਮੌਕੇ ਅਧਿਕਾਰੀਆਂ/ਕਰਮਚਾਰੀਆਂ ਨੂੰ ਤੰਬਾਕੂ ਦੀ ਵਰਤੋਂ ਨਾ ਕਰਨ ਦੀ ਸੰਹੁ ਚੁਕਾਉਣ ਸਮੇਂ ਕੀਤਾ।

ਡਾ. ਮਹਿੰਦਰ ਸਿੰਘ ਅਤੇ ਡਾ. ਆਸ਼ੀਸ ਚਾਵਲਾ ਨੇ ਸਮੂਹ ਅਧਿਕਾਰੀਆਂ/ਕਰਮਚਾਰੀਆਂ ਕਿਹਾ ਕਿ ਅਸੀਂ ਅੱਜ ਤੋਂ ਪ੍ਰਣ ਕਰੀਏ ਕਿ ਕਿਸੇ ਵੀ ਰੂਪ ਵਿੱਚ ਤੰਬਾਕੂ ਦੀ ਵਰਤੋਂ ਨਹੀਂ ਕਰਾਂਗੇ ਅਤੇ ਜੇਕਰ ਕੋਈ ਸਾਡਾ ਜਾਣਕਾਰ ਤੰਬਾਕੂ ਦੀ ਵਰਤੋਂ ਕਰਦਾ ਹੈ ਤਾਂ ਅਸੀਂ ਉਸ ਨੂੰ ਸਮਝਾ ਕੇ ਇਸ ਤੋਂ ਛੁਟਕਾਰਾ ਪਾਉਣ ਵਿੱਚ ਮੱਦਦ ਕਰਾਂਗੇ। ਡਾ. ਰਾਜੀਵ ਭੱਲਾ ਸਿਵਲ ਸਰਜ਼ਨ ਦੇ ਦਿਸ਼ਾ-ਨਿਰਦੇਸ਼ ਤਹਿਤ ਅੱਜ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਤੰਬਾਕੂ ਵਿਰੋਧੀ ਦਿਵਸ ਮਨਾਏ ਗਏ ਅਤੇ ਆਮ ਲੋਕਾਂ ਨੂੰ ਤੰਬਾਕੂ ਦੀ ਵਰਤੋਂ ਦੇ ਸਰੀਰਕ, ਮਾਨਸਿਕ, ਸਮਾਜਿਕ ਅਤੇ ਸਿਹਤ ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਸਬੰਧੀ ਜਾਣਕਾਰੀ ਦਿੱਤੀ ਗਈ ਹੈ। 

ਉਹਨਾਂ ਇਹ ਵੀ ਦੱਸਿਆ ਕਿ ਤੰਬਾਕੂ ਦੀ ਕਿਸੇ ਵੀ ਰੂਪ ਵਿੱਚ ਵਰਤੋਂ ਮਨੁੱਖੀ ਸਿਹਤ ਲਈ ਬੇਹੱਦ ਘਾਤਕ ਹੈ। ਇਸ ਤੋਂ ਇਲਾਵਾ ਸਮਿੱਟਰੀ ਰੋਡ ਸਰਕਾਰੀ ਸਕੂਲ ਵਿਖੇ ਇੱਕ ਸਮਾਗਮ ਦੌਰਾਨ ਵਿਦਿਆਰਥੀਆਂ ਨੂੰ ਤੰਬਾਕੂ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕੀਤਾ ਅਤੇ ਸਕੂਲੀ ਵਿਦਿਆਰਥੀਆਂ ਨੇ ਇਸ ਮੌਕੇ ਇੱਕ ਰੈਲੀ ਵੀ ਕੱਢੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ.ਐਸ.ਪੀ. ਸਿੰਘ ਡੀ.ਐਫ.ਪੀ.ਓ., ਡਾ. ਤੀਰਥ ਸਿੰਘ ਡੀ.ਡੀ.ਐਚ.ਓ, ਸ੍ਰੀ ਹਰਜਿੰਦਰ ਸਿੰਘ ਐਮ.ਈ.ਆਈ.ਓ, ਸ੍ਰੀ ਦਲਜੀਤ ਸਿੰਘ ਅਤੇ ਇੰਦਰਜੀਤ ਸਿੰਘ ਹਾਜ਼ਰ ਸਨ।