Home >> ਖੇਡਾਂ >> ਜਰਖੜ ਖੇਡਾਂ >> ਨੀਲ ਕਮਲ ਸੋਨੂੰ >> ਪੰਜਾਬੀ ਖ਼ਬਰਾਂ >> ਫਾਈਨਲ >> ਜਰਖੜ ਖੇਡਾਂ ਦੇ ਫਾਈਨਲ ਤੇ ਪੰਜ ਸਮਾਜ ਸੇਵੀ ਸਖਸ਼ੀਅਤਾਂ ਦਾ ਹੋਵੇਗਾ ਸਨਮਾਨ
ਲੁਧਿਆਣਾ, 31 ਮਈ 2017 (ਨੀਲ ਕਮਲ ਸੋਨੂੰ): ਜਰਖੜ ਖੇਡਾਂ ਦਾ ਫਾਈਨਲ ਸਮਾਰੋਹ 4 ਜੂਨ ਦਿਨ ਐਤਵਾਰ ਰਾਤ 8 ਵਜੇ ਫਲੱਡ ਲਾਈਟਾਂ ਦੀ ਰੋਸ਼ਨੀ ਵਿੱਚ ਮਾਤਾ ਸਾਹਿਬ ਕੌਰ ਖੇਡ ਸਟੇਡੀਅਮ ਜਰਖੜ ਵਿਚ ਹੋਵੇਗਾ। ਇਸ ਮੌਕੇ ਜੂਨੀਅਰ ਅਤੇ ਸੀਨੀਅਰ ਵਰਗ ਦੇ ਫਾਈਨਲ ਮੁਕਾਬਲਿਆਂ ਤੋਂ ਇਲਾਵਾ ਖੇਡਾਂ ਅਤੇ ਸਮਾਜ ਦੇ ਹੋਰ ਖੇਤਰਾਂ ਵਿੱਚ ਵਧੀਆ ਸਮਾਜ ਸੇਵੀ ਪੰਜ ਸਖਸ਼ੀਅਤਾਂ ਦਾ ਵੱਖ-ਵੱਖ ਅਵਾਰਡਾਂ ਨਾਲ ਸਨਮਾਨ ਹੋਵੇਗਾ।
ਜਰਖੜ ਖੇਡਾਂ ਦੇ ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ ਅਤੇ ਅਕਾਦਮੀ ਦੇ ਮੁਖੀ ਅਸ਼ੋਕ ਕੁਮਾਰ ਪ੍ਰਾਸ਼ਰ ਨੇ ਦੱਸਿਆ ਕਿ ਹਾਕੀ ਇੰਡੀਆ ਦੇ ਮੈਨੇਜਰ ਹਾਈ ਪ੍ਰਫਾਰਮੈਂਸ ਨਾਰਠ ਇੰਡੀਆ ਦੇ ਸ਼੍ਰੀ ਪ੍ਰਮੋਦ ਬਟਲਾ ਜੋ ਕਿ 80ਵੇਂ ਦਹਾਕੇ ਵਿੱਚ ਭਾਰਤੀ ਹਾਕੀ ਟੀਮ ਦੀ ਨੁਮਾਇੰਦਗੀ ਕਰ ਚੁੱਕੇ ਹਨ ਅਤੇ ਰੇਲਵੇ ਵੱਲੋਂ ਲੰਬਾ ਅਰਸਾ ਉਹਨਾਂ ਨੇ ਕੌਮੀ ਹਾਕੀ ਵਿਚ ਆਪਣੀ ਅਹਿਮ ਭੂਮਿਕਾ ਨਿਭਾਈ ਹੈ। ਹੁਣ ਪਿਛਲ਼ੇ ਕੁਝ ਅਰਸੇ ਤੋਂ ਹਾਕੀ ਇੰਡੀਆ ਵਿੱਚ ਮੈਨੇਜਰ ਹਾਈ ਪ੍ਰਫਾਰਮੈਂਸ ਨਾਰਥ ਇੰਡੀਆ ਵਜੋਂ ਕੰਮ ਕਰ ਰਹੇ ਹਨ ਨੂੰ ਓਲੰਪੀਅਨ ਪ੍ਰਿਥੀਪਾਲ ਸਿੰਘ ਅਵਾਰਡ ਦੇ ਕੇ ਸਨਮਾਨਿਆ ਜਾਵੇਗਾ।

ਇਸ ਤੋਂ ਇਲਾਵਾ ਏਸ਼ੀਅਨ ਸਾਇਕਲਿੰਗ ਕਨਫੈਡਰੇਸ਼ਨ ਦੇ ਜਨਰਲ ਸਕੱਤਰ ਜਿਹਨਾਂ ਨੇ ਭਾਰਤੀ ਸਾਇਕਲਿੰਗ ਟੀਮ ਨੂੰ ਨੰਬਰ 1 ਦੀ ਟੀਮ ਬਣਾਇਆ, ਉਂਕਾਰ ਸਿੰਘ ਰੰਧਾਵਾ ਨੂੰ ਲਾਇਫ ਟਾਇਮ ਅਚੀਵਮੈਂਟ ਅਵਾਰਡ ਦੇ ਕੇ ਸਨਮਾਨਿਆ ਜਾਵੇਗਾ। ਇਸਤੋਂ ਇਲਾਵਾ ਜਸਪਾਲ ਸਿੰਘ ਹੇਰਾਂ ਜਿੰਨ੍ਹਾਂ ਨੇ ਪੰਜਾਬ, ਪੰਜਾਬੀ, ਪੰਜਾਬੀਅਤ ਅਤੇ ਸਿੱਖ ਵਿਰਸੇ ਨੂੰ ਸੰਭਾਲਣ ਦੀ ਪਹਿਰੇਦਾਰੀ ਕੀਤੀ ਹੈ, ਨੂੰ ਉਮਰ ਭਰ ਦੀਆਂ ਪ੍ਰਾਪਤੀਆਂ ਬਦਲੇ ਸਨਮਾਨਿਆ ਜਾਵੇਗਾ।

ਅਕਾਦਮੀ ਦੇ ਡਾਇਰੈਕਟਰ ਜਗਰੂਪ ਸਿੰਘ ਜਰਖੜ ਨੇ ਦੱਸਿਆ ਕਿ ਪੰਜਾਬ ਖੇਡ ਵਿਭਾਗ ਦੇ ਅਸਿਸਟੈਂਟ ਡਾਇਰੈਕਟਰ ਸਪੋਰਟਸ ਕਰਤਾਰ ਸਿੰਘ ਸੈਂਬੀ ਦੀਆਂ ਖੇਡ ਖੇਤਰ ਵਿੱਚ ਦਿੱਤੀਆਂ ਵਧੀਆ ਸੇਵਾਵਾਂ ਬਦਲੇ, ਜਦਕਿ ਹਾਈ ਕੋਰਟ ਦੇ ਸੀਨੀਅਰ ਐਡਵੋਕੇਟ ਕੁਲਵੰਤ ਸਿੰਘ ਬੋਪਾਰਾਏ, ਜੋ ਕਿ ਖੁਦ ਸਾਬਕਾ ਕੌਮੀ ਪੱਧਰ ਦੇ ਹਾਕੀ ਖਿਡਾਰੀ ਰਹਿ ਚੁੱਕੇ ਹਨ। ਇਕ ਖੇਡ ਪ੍ਰਬੰਧਕ ਵਜੋਂ ਜਿੱਥੇ ਉਹਨਾਂ ਨੇ ਆਪਣੀ ਅਹਿਮ ਭੂਮਿਕਾ ਨਿਭਾਈ ਉਥੇ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਅਤੇ ਖਿਡਾਰੀਆਂ ਕਨੂਨੀ ਇਨਸਾਫ ਦਿਵਾਉਣ ਵਿਚ ਹਮੇਸ਼ਾ ਉਸਾਰੂ ਰੋਲ ਨਿਭਾਇਆ, ਨੂੰ ਵੀ ਸਨਮਾਨਿਤ ਕੀਤਾ ਜਾਵੇਗਾ।