ਪਰੇਡ ਦੀ ਸਲਾਮੀ ਲੈਂਦੇ ਕਮਿਸ਼ਨਰ ਪੁਲਿਸ ਲੁਧਿਆਣਾ ਆਰ. ਐਨ. ਢੋਕੇ ਅਤੇ ਹੋਰ ਪੁਲਿਸ ਅਧਿਕਾਰੀ
ਪਰੇਡ ਦੀ ਸਲਾਮੀ ਲੈਂਦੇ ਕਮਿਸ਼ਨਰ ਪੁਲਿਸ ਲੁਧਿਆਣਾ ਆਰ. ਐਨ. ਢੋਕੇ ਅਤੇ ਹੋਰ ਪੁਲਿਸ ਅਧਿਕਾਰੀ
ਲੁਧਿਆਣਾ, 10 ਜੁਲਾਈ 2017 (ਆਨਲਾਈਨ ਨਿਊਜ਼ ਲੁਧਿਆਣਾ): ਆਰੀਆ ਕਾਲਜ ਫਾਰ ਬੁਆਏਜ ਲੁਧਿਆਣਾ ਵਿੱਚ ਹਮੇਸ਼ਾ ਦੀ ਤਰ੍ਹਾਂ ਜਰਨਲ ਪਰੇਡ ਕਰਾਈ ਗਈ। ਜਿਸ ਵਿੱਚ ਸਮੂਹ ਅਫਸਰਾਨ ਅਤੇ 800 ਤੋ ਵੀ ਜਿਆਦਾ ਪੁਲਿਸ ਕਰਮਚਾਰੀਆ ਨੇ ਹਿੱਸਾ ਲਿਆ। ਪਰੇਡ ਦੀ ਸਲਾਮੀ ਕਮਿਸ਼ਨਰ ਪੁਲਿਸ ਲੁਧਿਆਣਾ ਆਰ. ਐਨ ਢੋਕੇ ਆਈ.ਪੀ.ਐੱਸ ਅਤੇ ਡਿਪਟੀ ਕਮਿਸ਼ਨਰ ਪੁਲਿਸ ਲੁਧਿਆਣਾ ਧਰੁਮਨ ਨਿੰਬਾਲੇ ਆਈ.ਪੀ.ਐੱਸ ਨੇ ਲਈ।

ਕਮਿਸ਼ਨਰ ਪੁਲਿਸ ਲੁਧਿਆਣਾ ਵੱਲੋ ਪੁਲਿਸ ਮੁਲਾਜਮਾਂ ਦੇ ਵੈਲਫੇਅਰ ਸਬੰਧੀ ਅਹਿਮ ਫੈਸਲੇ ਜਿਵੇਂ ਕਿ ਪੁਲਿਸ ਲਾਈਨ ਵਿੱਚ ਖੇਡ ਸਟੇਡੀਅਮ, 400 ਮੀਟਰ ਦਾ ਰਨਿੰਗ ਟਰੈਕ, ਜਿਮਨੇਜਿਅਮ, ਨਵੇਂ ਰਾਸਤੇ, ਬਾਸਕਟਬਾੱਲ, ਬਾਲੀਬਾਲ, ਬੈਡਮਿਨਟਨ, ਐਨਜੀਓ ਮੈਸ, ਓ ਆਰਸ ਮੈਸ ਬਾਰੇ ਦੱਸਿਆ ਗਿਆ ਅਤੇ ਇਸ ਤੋ ਇਲਾਵਾ ਹੋਰ ਕਿਹੜੇ ਉਪਰਾਲੇ ਕੀਤੇ ਜਾ ਸਕਦੇ ਹਨ ਬਾਰੇ ਮੁਲਾਜਮਾ ਤੋ ਸੁਝਾਅ ਲਏ ਗਏ। ਇਸ ਤੋ ਇਲਾਵਾ ਐਚ.ਡੀ.ਐੱਫ.ਸੀ ਬੈਂਕ ਵੱਲੋ ਪੁਲਿਸ ਮੁਲਾਜਮਾਂ ਨੂੰ ਦਿੱਤੀ ਜਾਣ ਵਾਲੀ ਸਹੂਲਤ ਬਾਰੇ ਸ਼ੈਂਸ਼ਨ ਕਰਵਾਇਆ ਗਿਆ। ਸਾਰੇ ਪੁਲਿਸ ਮੁਲਾਜਮਾ ਨੇ ਪੁਲਿਸ ਕਮਿਸ਼ਨਰੇਟ ਲੁਧਿਆਣਾ ਵੱਲੋ ਲਏ ਜਾਣ ਵਾਲੇ ਫੈਸਲਿਆ ਸਬੰਧੀ ਸਹਿਮਤੀ ਪ੍ਰਗਟਾਈ।

ਪੁਲਿਸ ਮੁਲਾਜਮਾਂ ਦੀ ਕਾਰਗੁਜਾਰੀ ਨੂੰ ਹੋਰ ਵਧੀਆ ਅਤੇ ਅਧੁਨਿਕ ਬਣਾਉਣ ਲਈ ਸਾਰੇ ਮੁਲਾਜਮਾ ਨੂੰ ਕੰਪਿਉਟਰ ਟ੍ਰੇਨਿੰਗ ਲਾਜਮੀ ਕੀਤੀ ਗਈ। ਇਸ ਵਿੱਚ ਸਾਰੇ ਪੁਲਿਸ ਮੁਲਾਜਮਾ ਪੁਲਿਸ ਲਾਈਨ ਅਤੇ ਵੱਖਰੇ-ਵੱਖਰੇ ਸਕੂਲਾਂ ਵਿੱਚ ਬੈਸੀਕ ਟ੍ਰੇਨਿੰਗ ਕੌਰਸ ਕਰਣਗੇ। ਬਦਲਦੇ ਸਮੇਂ ਅਨੁਸਾਰ ਕੰਪਿਉਟਰ ਦੀ ਟ੍ਰੇਨਿੰਗ ਦੀ ਪੁਲਿਿਸੰਗ ਵਿੱਚ ਮਹਤੱਤਾ ਬਾਰੇ ਸਾਰੇ ਮੁਲਾਜਮਾਂ ਨੂੰ ਸਮਝਾਇਆ ਗਿਆ। ਕੰਪਿਉਟਰ ਟ੍ਰੇਨਿੰਗ ਪੂਰੀ ਕਰਨ ਤੋ ਬਾਅਦ ਇਹ ਪੁਲਿਸ ਮੁਲਾਜਮ ਆਪਣੀ ਤਫਤੀਸ਼ ਅਤੇ ਇੰਨਕੁਆਰੀ ਸਬੰਧੀ ਜਰੂਰੀ ਕੰਮ ਕੰਪਿਉਟਰ ਤੇ ਖੁਦ ਕਰਨਗੇ।

ਪਰੇਡ ਤੋ ਬਾਅਦ ਸਮੂਹ ਮੁਲਾਜਮਾਂ ਨੂੰ ਆਰੀਆ ਕਾਲਜ ਦੇ ਗਰਾਉਂਡ ਵਿੱਚ ਮੌਕ ਡਰਿਲ ਮਾਹੌਲ ਨੂੰ ਕਿਸ ਤਰਾਂ ਤਰਤੀਬ ਬਾਰ ਡਰਿਲ ਕੀਤਾ ਜਾ ਸਕਦਾ ਹੈ ਉਸ ਬਾਰੇ ਚੰਗੀ ਤਰਾਂ ਸਮਝਾਇਆ ਗਿਆ। ਇਸ ਮੌਕ ਡਰਿਲ ਵਿੱਚ ਪਬਲਿਕ ਜੋ ਦੰਗਾ ਕਰਦੀ ਹੈ ਇਸ ਨੂੰ ਕਿਸ ਪ੍ਰਭਾਵਸ਼ਾਲੀ ਅਤੇ ਤਰਤੀਬ ਬਾਰ ਡਰਿਲ ਕੀਤਾ ਜਾ ਸਕਦਾ ਹੈ ਉਹ ਦਿਖਾਇਆ ਗਿਆ। ਮੌਕ ਡਰਿਲ ਵਿੱਚ ਪ੍ਰਦਰਸ਼ਨਕਾਰੀਆ ਨੂੰ ਸਮਝਾਉਣ ਦਾ, ਰੌਕਣ ਦਾ ਅਗਰ ਜਰੂਰਤ ਪੈ ਜਾਵੇ ਤਾਂ ਉਹਨਾਂ ਨੂੰ ਬਲ ਪੂਰਵਕ ਰੋਕਣਾਂ, ਟੀਅਰ ਗੈਸ ਦਾ ਉਪਯੋਗ ਕਰਨਾ, ਹਲਕਾ ਲਾਠੀ ਚਾਰਜ ਕਰਨਾ ਅਤੇ ਅੰਤ ਵਿੱਚ ਲੌੜ ਪੈਣ ਤੇ ਫਾਇਰਿੰਗ ਕਿਂਵੇ ਕਿਸ ਹਲਾਤ ਵਿੱਚ ਕੀਤੀ ਜਾ ਸਕਦੀ ਹੈ ਉਸ ਬਾਰੇ ਬਰੀਫ ਕੀਤਾ ਗਿਆ। ਪੁਲਿਸ ਮੁਲਾਜਮਾਂ ਨੇ ਮੰਨਿਆ ਕਿ ਮੌਕ ਡਰਿਲ ਨਾਲ ਉਹਨਾਂ ਦੀ ਪ੍ਰਫੋਰਮੈਂਸ ਹੋਰ ਬੇਹਤਰ ਬਣੇਗੀ। ਕਮਿਸ਼ਨਰ ਪੁਲਿਸ ਲੁਧਿਆਣਾ ਅਤੇ ਡਿਪਟੀ ਕਮਿਸ਼ਨਰ ਪੁਲਿਸ ਲੁਧਿਆਣਾ ਵੱਲੋ ਜਿਹੜੇ ਮੁਲਾਜਮਾਂ ਨੇ ਮੌਕ ਡਰਿਲ ਦੀ ਟ੍ਰੇਨਿੰਗ ਵਾਸਤੇ ਚੰਗਾ ਕੰਮ ਕੀਤਾ ਹੈ ਉਹਨਾਂ ਮੁਲਾਜਮਾਂ ਦੀ ਹੋਸਲਾ ਅਫਜਾਈ ਕੀਤੀ ਗਈ।