Home >> ਆਨਲਾਈਨ ਨਿਊਜ਼ ਲੁਧਿਆਣਾ >> ਪੰਜਾਬ ਖੇਤੀਬਾੜੀ ਯੂਨੀਵਰਸਿਟੀ >> ਪੰਜਾਬੀ ਖ਼ਬਰਾਂ >> ਪੀਏਯੂ >> ਵਰਕਸ਼ਾਪ >> ਪੀਏਯੂ ਵਿਖੇ ਕਣਕ ਸੰਬੰਧੀ ਅੰਤਰਰਾਸ਼ਟਰੀ ਪੱਧਰ ਦੀ ਦੋ ਹਫ਼ਤਿਆਂ ਦੀ ਵਰਕਸ਼ਾਪ
ਪੀਏਯੂ ਵਿਖੇ ਕਣਕ ਸੰਬੰਧੀ ਅੰਤਰਰਾਸ਼ਟਰੀ ਪੱਧਰ ਦੀ ਦੋ ਹਫ਼ਤਿਆਂ ਦੀ ਵਰਕਸ਼ਾਪ ਵਿਚ ਹਿੱਸਾ ਲੈਂਦੇ ਵਿਗਿਆਨੀ
ਪੀਏਯੂ ਵਿਖੇ ਕਣਕ ਸੰਬੰਧੀ ਅੰਤਰਰਾਸ਼ਟਰੀ ਪੱਧਰ ਦੀ ਦੋ ਹਫ਼ਤਿਆਂ ਦੀ ਵਰਕਸ਼ਾਪ ਵਿਚ ਹਿੱਸਾ ਲੈਂਦੇ ਵਿਗਿਆਨੀ
ਲੁਧਿਆਣਾ, 27 ਜੁਲਾਈ 2017 (ਆਨਲਾਈਨ ਨਿਊਜ਼ ਲੁਧਿਆਣਾ): ਪੀਏਯੂ ਵਿਖੇ ਵਾਤਾਵਰਨ ਦਾ ਟਾਕਰਾ ਕਰਨ ਵਾਲੀ ਕਣਕ ਸੰਬੰਧੀ ਦੋ ਹਫ਼ਤਿਆਂ ਦੀ ਵਰਕਸ਼ਾਪ ਮੁਕੰਮਲ ਹੋਈ। ਜੀਨ ਕਲੋਨਿੰਗ ਅਤੇ ਪੌਦ ਰੂਪਾਂਤਰਣ ਉਪਰ ਕੇਂਦਰਤ ਇਸ ਵਰਕਸ਼ਾਪ ਲਈ ਵਿੱਤੀ ਸਹਾਇਤਾ ਇੱਕ ਮੈਗਾ ਪ੍ਰੋਜੈਕਟ ਅਧੀਨ ਯੂਨਾਈਟਿਡ ਸਟੇਟ ਏਜੰਸੀ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ ਅਤੇ ਨਵੀਂ ਦਿੱਲੀ ਵਿਖੇ ਸਥਿਤ ਇਕ ਕੌਮੀ ਅਦਾਰੇ ਵੱਲੋਂ ਪ੍ਰਦਾਨ ਕੀਤੀ ਗਈ।

ਪ੍ਰਾਜੈਕਟ ਨਿਰਦੇਸ਼ਕ ਡਾ. ਕੁਲਵਿੰਦਰ ਗਿੱਲ ਜੋ ਪੀਏਯੂ ਦੇ ਅਲੂਮਨੀ ਵੀ ਹਨ, ਨੇ ਆਪਣੇ ਵਾਸ਼ਿੰਗਟਨ ਤੋਂ ਸਟਾਫ਼ ਸਮੇਤ ਇਸ ਵਿੱਚ ਸ਼ਿਰਕਤ ਕੀਤੀ। ਇਸ ਦੌਰਾਨ ਭਾਰਤ ਦੀਆਂ 10 ਯੂਨੀਵਰਸਿਟੀਆਂ ਦੇ 55 ਵਿਗਿਆਨੀਆਂ ਨੇ ਸ਼ਮੂਲੀਅਤ ਕੀਤੀ। ਡਾਕਟਰ, ਮਾਸਟਰ ਅਤੇ ਸੀਨੀਅਰ ਗ੍ਰੈਜੂਏਟ ਨੌਜਵਾਨ ਫੈਕਲਟੀ ਨਾਲ ਵਿਗਿਆਨੀਆਂ ਨੇ ਤਜ਼ਰਬਿਆਂ ਪਿੱਛੇ ਕੰਮ ਕਰਦੇ ਸਿਧਾਂਤਾਂ, ਜੀਨ ਕਲੋਨਿੰਗ, ਰੂਪਾਂਤਰਣ, ਡੀ ਐਨ ਏ ਦਾ ਵਿਸ਼ਲੇਸ਼ਣ ਅਤੇ ਜੀਨੋ ਟਾਇਪਿੰਗ ਦੀ ਚਰਚਾ ਕੀਤੀ।

ਦੇਰ ਰਾਤ 2 ਵਜੇ ਤੱਕ ਚੱਲਣ ਵਾਲੀ ਇਹ ਵਰਕਸ਼ਾਪ ਵਿਗਿਆਨੀਆਂ, ਵਿਦਿਆਰਥੀਆਂ ਲਈ ਖੋਜ ਨੂੰ ਨਵੀਂ ਦਿਸ਼ਾ ਦੇ ਗਈ। ਪ੍ਰੋਜੈਕਟ ਦੇ ਸਹਿ-ਨਿਰਦੇਸ਼ਕ ਯੂਨੀਵਰਸਿਟੀ ਦੇ ਕਣਕ ਵਿਗਿਆਨੀ ਡਾ. ਜੌਹਰ ਸਿੰਘ ਨੇ ਇਸ ਨੂੰ ਚਲਾਇਆ। ਇਸ ਵਿੱਚ ਭਾਗ ਲੈ ਰਹੇ ਵਿਗਿਆਨੀਆਂ ਨੂੰ ਅਮਰੀਕਾ ਤੋਂ ਵਾਸ਼ਿੰਗਟਨ ਸਟੇਟ ਯੂਨੀਵਰਸਿਟੀ ਦੇ ਕਈ ਵਿਗਿਆਨੀਆਂ ਨੇ ਵੀ ਵੀਡੀਓ ਕਾਨਫਰੰਸ ਰਾਹੀਂ ਸੰਬੋਧਨ ਕੀਤਾ।

ਇਸ ਵਰਕਸ਼ਾਪ ਦੌਰਾਨ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ, ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਅਤੇ ਉਘੇ ਵਿਗਿਆਨੀ ਡਾ. ਬੀ ਐਸ ਸੋਹੂ ਦੇ ਨਾਲ ਡਾ. ਦਰਸ਼ਨ ਸਿੰਘ ਬਰਾੜ ਨੇ ਵੀ ਭਾਗ ਲੈ ਰਹੇ ਵਿਗਿਆਨੀਆਂ ਨੂੰ ਸੰਬੋਧਨ ਕੀਤਾ।