Home >> ਆਨਲਾਈਨ ਨਿਊਜ਼ ਲੁਧਿਆਣਾ >> ਕਾਮੇਡੀਅਨ ਜਸਵਿੰਦਰ ਸਿੰਘ ਭੱਲਾ >> ਪੰਜਾਬੀ ਸੰਗੀਤ >> ਪੰਜਾਬੀ ਖ਼ਬਰਾਂ >> ਗਾਇਕ ਡੀ. ਸੋਖਾ ਦਾ ਸਿੰਗਲ ਟ੍ਰੇਕ 'ਬੇਬੇ ਦੀਆਂ ਪੱਕੀਆਂ' ਰਿਲੀਜ਼
ਲੁਧਿਆਣਾ ਵਿਖੇ ਗਾਇਕ ਡੀ.ਸੋਖਾ ਦਾ ਸਿੰਗਲ ਟ੍ਰੇਕ 'ਬੇਬੇ ਦੀਆਂ ਪੱਕੀਆਂ' ਰਿਲੀਜ਼ ਕਰਦੇ ਹੋਏ ਪ੍ਰਸਿੱਧ ਕਾਮੇਡੀਅਨ ਜਸਵਿੰਦਰ ਭੱਲਾ, ਨਾਲ ਸਤਪਾਲ ਸੋਖਾ, ਹਰਪ੍ਰੀਤ ਰਾਣਾ, ਸੰਜੂ ਸਲੀਮ, ਗਗਨ ਸਿੱਧੂ, ਵਿਜੈ ਯਮਲਾ ਤੇ ਹੋਰ
ਲੁਧਿਆਣਾ ਵਿਖੇ ਗਾਇਕ ਡੀ.ਸੋਖਾ ਦਾ ਸਿੰਗਲ ਟ੍ਰੇਕ 'ਬੇਬੇ ਦੀਆਂ ਪੱਕੀਆਂ' ਰਿਲੀਜ਼ ਕਰਦੇ ਹੋਏ ਪ੍ਰਸਿੱਧ ਕਾਮੇਡੀਅਨ ਜਸਵਿੰਦਰ ਭੱਲਾ, ਨਾਲ ਸਤਪਾਲ ਸੋਖਾ, ਹਰਪ੍ਰੀਤ ਰਾਣਾ, ਸੰਜੂ ਸਲੀਮ, ਗਗਨ ਸਿੱਧੂ, ਵਿਜੈ ਯਮਲਾ ਤੇ ਹੋਰ
ਲੁਧਿਆਣਾ, 25 ਜੁਲਾਈ 2017 (ਆਨਲਾਈਨ ਨਿਊਜ਼ ਲੁਧਿਆਣਾ): ਗਾਇਕ ਡੀ. ਸੋਖਾ ਦਾ ਸਿੰਗਲਾ ਟ੍ਰੇਕ 'ਬੇਬੇ ਦੀਆਂ ਪੱਕੀਆਂ' ਅੱਜ ਲੁਧਿਆਣਾ ਵਿਖੇ ਰਿਲੀਜ਼ ਕਰਨ ਲਈ ਇਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਪ੍ਰਸਿੱਧ ਕਾਮੇਡੀਅਨ ਜਸਵਿੰਦਰ ਸਿੰਘ ਭੱਲਾ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ।

ਭੱਲਾ ਨੇ ਸਿੰਗਲ ਟ੍ਰੇਕ ਰਿਲੀਜ਼ ਕਰਦਿਆਂ ਕਿਹਾ ਕਿ ਸਾਨੂੰ ਲੱਚਰਤਾ ਤੋਂ ਦੂਰ ਰਹਿ ਕੇ ਆਪਣੇ ਸੱਭਿਆਚਾਰਕ ਨੂੰ ਪਹਿਲ ਦੇਣੀ ਚਾਹੀਦੀ ਹੈ। ਉਨਾਂ ਕਿਹਾ ਕਿ ਗਾਇਕ ਡੀ.ਸੋਖਾ ਪੂਰੀ ਤਰਾਂ ਇਸਨੂੰ ਨਿਭਾਅ ਰਹੇ ਹਨ। ਉਨਾਂ ਕਿਹਾ ਕਿ ਕਈ ਕਲਾਕਾਰ ਲੱਚਰਤਾ ਨੂੰ ਪ੍ਰਫੁੱਲਿਤ ਕਰ ਰਹੇ ਹਨ, ਜਿਨਾਂ ਨੂੰ ਰੋਕਣ ਦੀ ਲੋੜ ਹੈ। ਉਨਾਂ ਗਾਇਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਗੀਤ ਗਾਇਆ ਕਰਨ ਜਿਸ ਵਿਚ ਪੰਜਾਬ ਅਤੇ ਪੰਜਾਬੀਅਤ ਦੀ ਦਿੱਖ ਪੇਸ਼ ਕਰਦਾ ਹੋਵੇ।

ਇਸ ਮੌਕੇ ਗਾਇਕ ਡੀ ਸੋਖਾ ਨੇ ਕਿਹਾ ਕਿ ਇਹ ਗੀਤ ਬਿੰਦੂ ਸਿੱਧਵਾ ਨੇ ਲਿਖਿਆ ਹੈ ਅਤੇ ਮਿਊਜਿਕ ਰੈਡ ਬੀਟਸ ਅਤੇ ਵਿਜੈ ਯਮਲਾ ਵੱਲੋਂ ਦਿੱਤਾ ਗਿਆ, ਅਤੇ ਜੈਸ ਰਿਕਾਰਡ ਵੱਲੋਂ ਰਿਕਾਰਡ ਕੀਤਾ ਗਿਆ ਅਤੇ ਉਸਨੇ ਆਪਣੀ ਆਵਾਜ਼ ਵਿਚ ਇਸਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕੀਤਾ ਹੈ। ਇਸ ਮੌਕੇ ਸਤਪਾਲ ਸੋਖਾ, ਹਰਪ੍ਰੀਤ ਰਾਣਾ, ਸੰਜੂ ਸਲੀਮ, ਗਗਨ ਸਿੱਧੂ, ਆਰ.ਬੀ ਸਿੱਧੂ, ਪ੍ਰੀਤ ਸਿੰਘ, ਆਲਮ ਸਿੰਘ, ਬਿੱਕਰ ਸਿੰਘ ਕਲਸੀ, ਸੂਰਜ ਪਾਲ, ਅਮਨ ਸਿੰਘ, ਰਿਤੇਸ਼ ਸੋਖਾ, ਦੀਦਾਰ ਅਖ਼ਤਰ, ਵਿਜੈ ਯਮਲਾ, ਸੁਰੇਸ਼ ਯਮਲਾ, ਗੋਲਡੀ ਕੁਮਾਰ ਆਦਿ ਹਾਜ਼ਰ ਸਨ।