Home >> ਅਪਰਾਧ >> ਆਨਲਾਈਨ ਨਿਊਜ਼ ਲੁਧਿਆਣਾ >> ਕੇਂਦਰੀ ਜੇਲ ਲੁਧਿਆਣਾ >> ਪੰਜਾਬੀ ਖ਼ਬਰਾਂ >> ਕੇਂਦਰੀ ਜੇਲ ਲੁਧਿਆਣਾ ਦੀ ਤੜਕੇ ਸਵੇਰੇ ਅਚਨਚੇਤ ਤਲਾਸ਼ੀ
ਕੇਂਦਰੀ ਜੇਲ ਲੁਧਿਆਣਾ ਵਿਚ ਕੈਦੀਆਂ ਦੇ ਸਮਾਨ ਦੀ ਤਲਾਸ਼ੀ ਲੈਂਦੀ ਪੁਲਿਸ
ਕੇਂਦਰੀ ਜੇਲ ਲੁਧਿਆਣਾ ਵਿਚ ਕੈਦੀਆਂ ਦੇ ਸਮਾਨ ਦੀ ਤਲਾਸ਼ੀ ਲੈਂਦੀ ਪੁਲਿਸ
ਲੁਧਿਆਣਾ, 02 ਜੁਲਾਈ 2017 (ਆਨਲਾਈਨ ਨਿਊਜ਼ ਲੁਧਿਆਣਾ): ਅੱਜ ਤੜਕੇ ਸਵੇਰੇ 04:00 ਵਜੇ ਲਖਵਿੰਦਰ ਸਿੰਘ ਜਾਖੜ ਪੀ.ਪੀ.ਐਸ -1, ਡੀ.ਆਈ.ਜੀ ਜੇਲਾਂ ਦੀ ਅਗਵਾਈ ਵਾਲੀ ਟੀਮ (ਜਿਹਨਾਂ ਵਿੱਚ ਏ.ਡੀ.ਸੀ.ਪੀ-1 ਅਤੇ ਏ.ਸੀ.ਪੀ ਰੈਂਕ ਦੇ 04 ਅਫਸਰ ਅਤੇ ਹੈੱਡ ਕਾਂਸਟੇਬਲ ਰੈਂਕ ਦੇ 13 ਅਫ਼ਸਰ ਅਤੇ ਪੁਲਿਸ ਫੋਰਸ ਦੇ 400 ਮੁਲਾਜ਼ਮ) ਵੱਲੋਂ ਜੇਲਾਂ ਅਤੇ ਬੈਰਕਾਂ ਦੀ ਅਚਨਚੇਤ ਤਲਾਸ਼ੀ ਕੀਤੀ ਗਈ।

ਤਲਾਸ਼ੀ ਵਾਲੀ ਟੀਮ ਜਦੋਂ ਕੇਂਦਰੀ ਜੇਲ ਲੁਧਿਆਣਾ ਵਿੱਚ ਦਾਖ਼ਲ ਹੋਈ ਤਾਂ ਉਸ ਨੇ ਇੱਕ ਦਮ ਟੁਕੜੀਆਂ ਵਿੱਚ ਵੰਡ ਕੇ ਸਾਰੀਆਂ ਬੈਰਕਾਂ ਦੀ ਤਲਾਸ਼ੀ ਕੀਤੀ। ਇਸ ਤਲਾਸ਼ੀ ਮੁਹਿੰਮ ਬਾਰੇ ਕਿਸੇ ਵੀ ਜੇਲ ਅਧਿਕਾਰੀ ਜਾਂ ਕਰਮਚਾਰੀ ਨੂੰ ਪਤਾ ਨਹੀਂ ਸੀ। ਜੇਲ ਦੀਆਂ ਬੈਰਕਾਂ ਵਿੱਚੋਂ ਬੰਦੀਆਂ ਨੂੰ ਸਮੇਤ ਸਾਮਾਨ ਬਾਹਰ ਕਢਵਾ ਕੇ ਉਹਨਾਂ ਦੀ ਅਤੇ ਉਹਨਾਂ ਦੇ ਸਾਮਾਨ ਦੀ ਤਲਾਸ਼ੀ ਕੀਤੀ ਗਈ।

ਤਲਾਸੀ ਦੌਰਾਨ ਬਿਆਸ ਬਲਾਕ ਵਿੱਚੋਂ 02 ਮੋਬਾਇਲ ਫੋਨ, ਜਿਸ ਵਿੱਚ ਇੱਕ ਬੰਦੀ ਪਾਸੋਂ ਅਤੇ ਇੱਕ ਲਾਵਾਰਿਸ ਬਰਾਮਦ ਕੀਤਾ ਗਿਆ, ਦੂਜੇ ਬਲਾਕਾਂ ਵਿੱਚੋਂ ਬਿਜਲੀ ਦੀਆਂ ਤਾਰਾਂ, ਬੀੜੀਆਂ (15) ਬਰਾਮਦ ਕੀਤੀਆਂ ਗਈਆਂ।

ਇਸ ਮੌਕੇ 'ਤੇ ਪੀ.ਪੀ.ਐਸ ਲਖਵਿੰਦਰ ਸਿੰਘ ਜਾਖੜ ਨੇ ਦੱਸਿਆ ਕਿ ਇਹ ਤਲਾਸ਼ੀ ਬਹੁਤ ਹੀ ਬਾਰੀਕੀ ਨਾਲ ਕੀਤੀ ਗਈ ਹੈ। ਸਾਰੀ ਪੁਲਿਸ ਫੋਰਸ ਨੇ ਬੜੀ ਇਮਾਨਦਾਰੀ ਅਤੇ ਤਨਦੇਹੀ ਨਾਲ ਇਹ ਤਲਾਸ਼ੀ ਕੀਤੀ ਹੈ। ਉਹਨਾਂ ਇਹ ਵੀ ਕਿਹਾ ਕਿ ਜੇਲ ਦੀ ਬਾਹਰੀ ਮੁੱਖ ਕੰਧ ਦੀ ਸੁਰੱਖਿਆ ਲਈ 24 ਘੰਟੇ ਪੁਲਿਸ ਗਾਰਦ ਅਤੇ ਪੰਜਾਬ ਪੁਲਿਸ ਦੀ ਪੈਟਰੋਲਿੰਗ ਵੈਨ ਲਗਾਈ ਗਈ ਹੈ।

ਇਸ ਮੌਕੇ ਸੁਰਿੰਦਰਪਾਲ ਖੰਨਾ ਸੁਪਰਡੈਂਟ ਜੇਲ, ਕਮਲਪ੍ਰੀਤ ਸਿੰੰਘ ਚੀਮਾ ਡਿਪਟੀ ਸੁਪਰਡੈਂਟ ਜੇਲ ਅਤੇ ਹੋਰ ਜੇਲ ਸਟਾਫ ਹਾਜ਼ਰ ਸੀ। ਇਹ ਤਲਾਸ਼ੀ ਮੁਹਿੰਮ ਸਵੇਰੇ 04.00 ਵਜੇ ਤੋਂ 08:00 ਵਜੇ ਤੱਕ 04 ਘੰਟੇ ਲਗਾਤਾਰ ਚੱਲੀ।