Home >> ਆਨਲਾਈਨ ਨਿਊਜ਼ ਲੁਧਿਆਣਾ >> ਟਰੇਡ ਯੂਨੀਅਨ >> ਪੰਜਾਬੀ ਖ਼ਬਰਾਂ >> ਬਿਜਲੀ ਮੁਲਾਜਮਾਂ ਵੱਲੋਂ ਮੈਨੇਜਮੈਂਟ ਖਿਲਾਫ ਦਿੱਤੇ ਜਾਣ ਵਾਲੇ ਰੋਸ ਧਰਨੇ ਨੂੰ ਲੈ ਕੇ ਤਿਆਰੀਆਂ ਜ਼ੋਰਾ ਤੇ
ਲੁਧਿਆਣਾ, 02 ਜੁਲਾਈ 2017 (ਆਨਲਾਈਨ ਨਿਊਜ਼ ਲੁਧਿਆਣਾ): ਪਾਵਰਕਾਮ ਅਤੇ ਟ੍ਰਾਂਸਕੋ ਦੇ ਹੈਡ ਆਫਿਸ ਪਟਿਆਲਾ ਵਿਖੇ ਦਿੱਤੇ ਜਾਣ ਵਾਲੇ ਵਿਸ਼ਾਲ ਰੋਸ ਧਰਨੇ ਦੀ ਤਿਆਰੀ ਵਜੋਂ ਟੈਕਨੀਕਲ ਸਰਵਿਸ ਯੂਨੀਅਨ ਵੈਸਟ ਸਰਕਲ ਵੱਲੋਂ ਮੀਟਿੰਗ ਕੀਤੀ ਗਈ। ਜਿਸ ਦੀ ਪ੍ਰਧਾਨਗੀ ਰਣਧੀਰ ਸਿੰਘ ਨੇ ਕੀਤੀ।

ਮੀਟਿੰਗ ਨੂੰ ਸੰਬੋਧਨ ਕਰਦਿਆ ਜਰਨਲ ਸਕੱਤਰ ਹਰਜੀਤ ਸਿੰਘ ਨੇ ਕਿਹਾ ਕਿ ਮੁਲਾਜਮਾਂ ਦੀਆਂ ਮੰਨੀਆਂ ਗਈਆਂ ਮੰਗਾਂ ਪੇ ਬੈਂਡ, ਗ੍ਰੇਡ ਪੇ, ਮੋਬਾਇਲ ਭੱਤਾ, ਰੈਗੂਲਰ ਭਰਤੀ, ਆਊਟ ਸੋਰਸਿੰਗ, ਠੇਕੇਦਾਰੀ ਸਿਸਟਮ, ਕੰਟਰੈਕਟ ਤੇ ਰੱਖੇ ਮੁਲਾਜਮਾ ਨੂੰ ਰੈਗੂਲਰ ਕਰਨਾ, ਹਰ ਵਰਗ ਦੀ ਤਰੱਕੀ ਅਫਸਰਾ ਦੀ ਤਰਜ ਤੇ ਕਰਨਾ, 30-30 ਸਾਲ ਤੋਂ ਸਿੱਧੇ ਭਰਤੀ ਹੋਏ ਲਾਈਨਮੈਨ ਅੱਜ ਤੱਕ ਲਾਈਨਮੈਨ ਹੀ ਲੱਗੇ ਹੋਏ ਹਨ ਅਤੇ ਮ੍ਰਿਤਕਾ ਦੇ ਵਾਰਿਸਾ ਨੂੰ ਜਲਦ ਤੋਂ ਜਲਦ ਨੋਕਰੀ ਦੇਣਾ ਆਦਿ ਦਾ ਨਿਪਟਾਰਾ ਜੁਆਇੰਟ ਫੋਰਮ ਨਾਲ ਮੀਟਿੰਗ ਕਰਕੇ ਕਰਨਾ ਚਾਹੀਦਾ ਹੈ। ਪ੍ਰੰਤੂ ਬਹੁਤ ਹੀ ਅਫਸੋਸ ਦੀ ਗੱਲ ਹੈ ਕਿ ਚਾਹੇ ਸਰਕਾਰ ਬਦਲ ਗਈ, ਸੀ.ਐਮ.ਡੀ ਬਦਲ ਗਏ, ਪਰ ਮੁਲਾਜਮਾਂ ਦੀਆਂ ਮੰਗਾਂ ਦਾ ਕਿਸੇ ਵੱਲੋਂ ਵੀ ਨਿਪਟਾਰਾ ਨਹੀ ਕੀਤਾ ਜਾ ਰਿਹਾ।

ਵਿਨੋਦ ਕੁਮਾਰ, ਗੁਰਦੀਪ ਸਿੰਘ ਅਤੇ ਰਕਮ ਸਿੰਘ ਨੇ ਕਿਹਾ ਕਿ ਮੁਲਾਜਮਾ ਅੰਦਰ ਬਹੁਤ ਜਿਆਦਾ ਗੁੱਸਾ ਹੈ ਅਤੇ 12 ਜੁਲਾਈ ਨੂੰ ਜੋ ਧਰਨਾ ਦਿੱਤਾ ਜਾ ਰਿਹਾ ਹੈ ਉਸ ਵਿਚ ਮਾਡਲ ਟਾਊਨ, ਜਨਤਾ ਨਗਰ, ਅਗਰ ਨਗਰ ਅਸਟੇਟ ਅਫਸਰ ਤੋਂ ਵੱਡੀ ਗਿਣਤੀ ਵਿਚ ਮੁਲਾਜਮ ਪਹੁੰਚ ਕੇ ਆਪਣਾ ਰੋਸ ਜਾਹਿਰ ਕਰਨਗੇ।

ਛਿੰਦਰਪਾਲ, ਜਤਿੰਦਰਸਿੰਘ, ਸਮਿੰਦਰ ਸਿੰਘ, ਟੁਕ ਬਹਾਦਰ, ਸ਼ਿਵ ਸਿੰਘ, ਕਰਮਜੀਤ ਸਿੰਘ, ਧਨੀ ਰਾਮ, ਰਜਿੰਦਰ ਪ੍ਰਸਾਦ, ਰਣਜੀਤ ਸਿੰਘ, ਰਾਧੇ ਸ਼ਾਮ, ਚੰਦਰ ਸੇਖਰ ਆਦਿ ਨੇ ਦੱਸਿਆ ਕਿ ਡਵੀਜਨਾਂ ਅੰਦਰ ਰੋਸ ਧਰਨਿਆਂ ਤੋਂ ਬਾਅਦ ਜੁਆਇੰਟ ਫੋਰਮ ਵੱਲੋਂ ਵਰਕ ਟੂ ਰੂਲ ਲਾਗੂ ਕੀਤਾ ਹੋਇਆ ਹੈ। ਜਿਸ ਨਾਲ ਮੁਲਾਜਮ ਆਪਣੀ ਬਣਦੀ ਡਿਊਟੀ ਹੀ ਦੇਣਗੇ। 12 ਜੁਲਾਈ ਦੇ ਧਰਨੇ ਤੋਂ ਬਾਅਦ ਜੇਕਰ ਫਿਰ ਵੀ ਮੈਨਜਮੈਂਟ ਆਪਣੀਆਂ ਅੱਖਾ ਨਹੀ ਖੋਲਦੀ ਤਾਂ ਜੁਆਇੰਟ ਫੋਰਮ ਨੂੰ ਆਪਣਾ ਸੰਘਰਸ ਹੋਰ ਤੇਜ ਕਰਨਾ ਪਵੇਗਾ। ਜਿਸ ਦੀ ਜਿੰਮੇਵਾਰ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਹੀ ਹੋਵੇਗੀ।