Home >> ਅੰਤਰਰਾਸ਼ਟਰੀ ਹਾਕੀ ਖਿਡਾਰਣ >> ਆਨਲਾਈਨ ਨਿਊਜ਼ ਲੁਧਿਆਣਾ >> ਖੇਡਾਂ >> ਪੰਜਾਬੀ ਖ਼ਬਰਾਂ >> ਯੋਗਿਤਾ ਬਾਲੀ >> ਅੰਤਰਰਾਸ਼ਟਰੀ ਹਾਕੀ ਖਿਡਾਰਣ ਯੋਗਿਤਾ ਬਾਲੀ ਜੂਨੀਅਰ ਹਾਕੀ ਟੀਮ ਦੀ ਗੋਲ-ਕੀਪਿੰਗ ਕੋਚ ਬਣੀ
ਯੋਗਿਤਾ ਬਾਲੀ
ਯੋਗਿਤਾ ਬਾਲੀ
ਲੁਧਿਆਣਾ, 01 ਜੁਲਾਈ 2017 (ਆਨਲਾਈਨ ਨਿਊਜ਼ ਲੁਧਿਆਣਾ): ਭਾਰਤੀ ਹਾਕੀ ਟੀਮ ਦੀ ਚਰਚਿਤ ਗੋਲ-ਕੀਪਰ ਯੋਗਿਤਾ ਬਾਲੀ ਨੂੰ ਹਾਕੀ ਇੰਡੀਆ ਨੇ ਜੂਨੀਅਰ ਮਹਿਲਾ ਹਾਕੀ ਟੀਮ ਦੀ ਗੋਲ-ਕੀਪਿੰਗ ਕੋਚ ਲਗਾਇਆ ਗਿਆ ਹੈ। ਸਾਬਕਾ ਉਲੰਪੀਅਨ ਬਲਜੀਤ ਸਿੰਘ ਸੈਣੀ ਦੀ ਕੋਚਿੰਗ ਹੇਠ ਭਾਰਤੀ ਮਹਿਲਾ ਹਾਕੀ ਟੀਮ ਵਿਸ਼ਵ ਕੱਪ ਹਾਕੀ ਮੁਕਾਬਲੇ ਅਤੇ ਹੋਰ ਅੰਤਰਰਾਸ਼ਟਰੀ ਟੂਰਨਾਮੈਂਟਾਂ ਦੀ ਤਿਆਰੀ ਵੱਜੋਂ ਬੰਗਲੌਰ ਵਿਖੇ 33 ਖਿਡਾਰਣਾਂ ਨਾਲ ਅਭਿਆਸ ਕਰ ਰਹੀ ਹੈ। ਜਿਥੇ ਯੋਗਿਤਾ ਬਾਲੀ ਇਨਾਂ ਬੱਚਿਆਂ ਨੂੰ ਆਪਣੇ ਅੰਤਰਰਾਸਟਰੀ ਹਾਕੀ ਤਜ਼ਰਬਿਆਂ ਨਾਲ ਹਾਕੀ ਦੇ ਗੁਰ ਸਿਖਾ ਰਹੀ ਹੈ।

2009 ਏਸ਼ੀਅਨ ਚੈਪੀਅਨਜ਼ ਟਰਾਫੀ ਵਿੱਚ ਕਾਂਸੀ ਦਾ ਤਮਗਾ ਜਿਤਾਉਣ ਵਾਲੀ ਯੋਗਤਾ ਬਾਲੀ ਨੇ ਏਸ਼ੀਅਨ ਖੇਡਾਂ, ਚੈਪੀਅਨ ਚੈਲਿੰਜ ਕੱਪ ਵਿੱਚ 3 ਵਾਰ , ਏਸ਼ੀਅਨ ਚੈਪੀਅਨਜ਼ ਟਰਾਫੀ ਵਿੱਚ ਦੋ ਵਾਰ, ਵਿਸ਼ਵ ਹਾਕੀ ਲੀਗ ਆਦਿ ਟੂਰਨਾਮੈਂਟਾਂ ਤੋਂ ਇਲਾਵਾ ਕਈ ਹੋਰ ਅੰਤਰਰਾਸ਼ਟਰੀ ਪੱਧਰ ਤੇ ਵਿਦੇਸ਼ੀ ਦੌਰਿਆਂ ਵਿੱਚ ਭਾਰਤੀ ਹਾਕੀ ਟੀਮ ਦੀ ਨੁਮਾਇੰਦਗੀ ਕਰਨ ਵਾਲੀ ਯੋਗਿਤਾ ਬਾਲੀ 100 ਤੋਂ ਵੱਧ ਅੰਤਰਰਾਸ਼ਟਰੀ ਮੈਚ ਖੇਡ ਚੁੱਕੀ ਹੈ। ਰੇਲ ਕੋਚ ਫੈਕਟਰੀ ਵੱਲੋਂ ਕੌਮੀ ਪੱਥਰ ਤੇ ਆਪਣਾ ਹਾਕੀ ਦਾ ਜਲਵਾ ਦਿਖਾਉਣ ਤੋਂ ਬਾਅਦ ਹੁਣ ਕੋਚਿੰਗ ਦੇ ਖੇਤਰ ਵਿੱਚ ਯੋਗਿਤਾ ਬਾਲੀ ਆਪਣਾ ਹੁਨਰ ਵਿਖਾਏਗੀ।

ਯੋਗਿਤਾ ਬਾਲੀ ਨੇ ਦੱਸਿਆ ਕਿ ਬਤੌਰ ਖਿਡਾਰਨ ਉਹ ਅਜੇ ਵੀ ਕੌਮੀ ਪੱਧਰ ਤੇ ਖੇਡਦੀ ਰਹੇਗੀ ਪਰ ਨਾਲ- ਨਾਲ ਆਪਣੇ ਕੋਚਿੰਗ ਦੇ ਤਜ਼ਰਬੇ ਨੂੰ ਵੀ ਸਫਲ ਕਰੇਗੀ। ਯੋਗਿਤਾ ਬਾਲੀ ਨੇ ਆਖਿਆ ਕਿ ਭਾਰਤ ਵਿੱਚ ਖਾਸ ਕਰਕੇ ਮਹਿਲਾ ਹਾਕੀ ਵਿੱਚ ਪੰਜਾਬ ਦੀਆਂ ਖਿਡਾਰਣਾਂ ਕੋਲ ਬਹੁਤ ਵਧੀਆ ਹਾਕੀ ਹੁਨਰ ਹੈ। ਪੰਜਾਬ ਦੀਆਂ ਖਿਡਾਰਣਾਂ ਭੱਵਿਖ ਵਿੱਚ ਵੱਡੇ ਪੱਧਰ ਤੇ ਭਾਰਤੀ ਹਾਕੀ ਦੀ ਨੁਮਾਇੰਦਗੀ ਕਰਨਗੀਆਂ। ਉਹਨਾਂ ਆਖਿਆ ਕਿ ਜੇਕਰ ਹਾਕੀ ਇੰਡੀਆ ਲੀਗ ਮਰਦਾਂ ਦੀ ਤਰਜ਼ ਤੇ ਮਹਿਲਾ ਹਾਕੀ ਲੀਗ ਸ਼ੁਰੂ ਹੋ ਜਾਵੇ ਤਾਂ ਭਾਰਤੀ ਮਹਿਲਾ ਹਾਕੀ ਟੀਮ ਦਾ ਮੁਕਾਮ ਕੌਮਾਂਤਰੀ ਪੱਧਰ ਤੇ ਕਾਫੀ ਉੱਚਾ ਹੋ ਜਾਵੇਗਾ।

ਇਸ ਮੌਕੇ ਪੰਜਾਬ ਹਾਕੀ ਦੇ ਸਕੱਤਰ ਉਲੰਪੀਅਨ ਪ੍ਰਗਟ ਸਿੰਘ, ਜਰਖੜ ਹਾਕੀ ਦੇ ਡਾਇਰੈਕਟਰ ਜਗਰੂਪ ਸਿੰਘ ਜਰਖੜ, ਸੁਰਜੀਤ ਹਾਕੀ ਦੇ ਸਕੱਤਰ ਇਕਬਾਲ ਸਿੰਘ ਸੰਧੂ, ਸੁਰਿੰਦਰ ਸਿੰਘ ਭਾਪਾ ਨੇ ਯੋਗਿਤਾ ਬਾਲੀ ਨੂੰ ਉਹਨਾਂ ਦੀ ਕੋਚਿੰਗ ਖੇਤਰ ਦੀ ਨਵੀਂ ਨਿਯੁਕਤੀ ਤੇ ਭੱਵਿਖ ਵਿੱਚ ਕਾਮਯਬੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ।