Home >> ਨੀਲ ਕਮਲ ਸੋਨੂੰ >> ਪੰਜਾਬੀ ਖ਼ਬਰਾਂ >> ਬਿਜਲੀ ਵਿਭਾਗ >> ਇੰਜਨੀਅਰ ਅਮਰਜੀਤ ਸਿੰਘ ਗਰੇਵਾਲ ਦੀ ਸੇਵਾ ਮੁਕਤੀ ਮੌਕੇ ਹੋਇਆ ਵਿਸ਼ੇਸ਼ ਸਨਮਾਨ
ਲੁਧਿਆਣਾ, 02 ਜੂਨ 2017 (ਨੀਲ ਕਮਲ ਸੋਨੂੰ): ਬਿਜਲੀ ਵਿਭਾਗ ਵਿੱਚ ਨਿਧੱੜਕ ਅਫ਼ਸਰ ਵਜੋਂ ਜਾਣੇ ਜਾਂਦੇ ਵਧੀਕ ਨਿਗਰਾਨ ਇੰਜਨੀਅਰ ਇੰਜ:ਅਮਰਜੀਤ ਸਿੰਘ ਗਰੇਵਾਲ ਬਿਜਲੀ ਮਹਿਕਮੇਂ ਵਿੱਚ ਆਪਣੀ 30 ਸਾਲਾਂ ਦੀ ਸ਼ਾਨਦਾਰ ਸੇਵਾ ਨਿਭਾਉਣ ਉਪਰੰਤ 31 ਮਈ ਨੂੰ ਸੰਚਾਲਨ ਮੰਡਲ ਲਲਤੋਂ ਕਲਾਂ ਤੋਂ ਸੇਵਾ ਮੁਕਤ ਹੋ ਗਏ। ਉਹਨਾਂ ਵੱਲੋਂ ਬਿਜਲੀ ਵਿਭਾਗ ਵਿੱਚ ਨਿਭਾਈਆਂ ਗਈਆਂ ਸ਼ਾਨਦਾਰ ਸੇਵਾਵਾਂ ਬਦਲੇ ਕੇਂਦਰੀ ਜੋਨ ਲੁਧਿਆਣਾ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਵੱਲੋਂ ਸਥਾਨਕ ਰਾਇਲ ਰਿਜ਼ੋਰਟਸ ਵਿਖੇ ਰੱਖੇ ਗਏ ਇੱਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਵਿਸ਼ੇਸ਼ ਸਨਮਾਨ ਕੀਤਾ ਗਿਆ।


ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ 'ਤੇ ਪੁੱਜੇ ਕੇਂਦਰੀ ਜੋਨ ਲੁਧਿਆਣਾ ਦੇ ਚੀਫ਼ ਇੰਜਨੀਅਰ ਐਨ.ਪੀ.ਸਿੰਘ, ਇੰਜ: ਐਨ. ਕੇ. ਸ਼ਰਮਾਂ, ਇੰਜ:ਰਛਪਾਲ ਸਿੰਘ, ਇੰਜ:ਜਗਜੀਤ ਸਿੰਘ ਆਦਿ ਨੇ ਆਖਿਆ ਕਿ ਇੰਜ:ਅਮਰਜੀਤ ਸਿੰਘ ਗਰੇਵਾਲ ਦਾ ਹਰ ਅਹੁਦੇ 'ਤੇ ਤੈਨਾਤ ਬਿਜਲੀ ਮੁਲਾਜ਼ਮਾਂ ਅਤੇ ਅਧਿਕਾਰੀਆਂ ਨਾਲ ਵਿਸ਼ੇਸ਼ ਲਗਾਅ ਰਿਹਾ ਹੈ ਅਤੇ ਉਹਨਾਂ ਨੇ ਆਪਣੀ ਸੇਵਾ ਦੌਰਾਨ ਕਿਸੇ ਵੀ ਸਿਆਸੀ ਦਬਾਅ ਹੇਠ ਰਹਿਕੇ ਕੰਮ ਨਹੀਂ ਕੀਤਾ ਅਤੇ ਨਾ ਹੀ ਸਿਆਸੀ ਦਬਾਅ ਹੇਠ ਆਪਣੇ ਕਿਸੇ ਮੁਲਾਜ਼ਮ ਦੀ ਸ਼ਖ਼ਸੀਅਤ ਨੂੰ ਨੀਵਾਂ ਹੋਣ ਦਿੱਤਾ ਹੈ। ਜਿਸ ਕਰਕੇ ਇੰਜ:ਗਰੇਵਾਲ ਅਧਿਕਾਰੀਆਂ ਦੇ ਨਾਂਲ ਨਾਲ ਆਮ ਬਿਜਲੀ ਮੁਲਾਜ਼ਮਾਂ ਵਿੱਚ ਵੀ ਹਰਮਨ ਪਿਆਰੇ ਬਣੇ ਰਹੇ।

ਜ਼ਿਕਰਯੋਗ ਹੈ ਕਿ ਇੰਜ:ਅਮਰਜੀਤ ਸਿੰਘ ਗਰੇਵਾਲ ਨੇ ਬਤੌਰ ਐਕਸੀਅਨ ਸਬਅਰਬਨ ਹਲਕਾ ਲੁਧਿਆਣਾ ਅੰਦਰ ਸਾਢੇ ਸੱਤ ਸਾਲ ਸੇਵਾ ਨਿਭਾਈ ਅਤੇ ਇਸ ਸਮੇਂ ਵਿੱਚੋਂ ਇਕੱਲੇ ਅੱਡਾ ਦਾਖਾ ਡਵੀਜਨ ਅੰਦਰ ਹੀ ਉਹਨਾਂ ਨੇ ਸਾਢੇ ਪੰਜ ਸਾਲ ਸੇਵਾ ਕੀਤੀ। ਇਸ ਤੋਂ ਬਿਨਾਂ ਜਗਰਾਉਂ, ਰਾਏਕੋਟ ਡਵੀਜਨਾਂ ਅੰਦਰ ਸੇਵਾ ਕਰਨ ਤੋਂ ਬਾਅਦ ਉਹ ਲਲਤੋਂ ਕਲਾਂ ਮੰਡਲ ਤੋਂ ਸੇਵਾ ਮੁਕਤ ਹੋਏ ਹਨ। ਸਮਾਗਮ ਦੌਰਾਨ ਸਟੇਜ਼ ਦਾ ਸੰਚਾਲਨ ਮੁਲਾਜ਼ਮ ਅਤੇ ਮਜ਼ਦੂਰ ਆਗੂ ਕੰਵਲਜੀਤ ਖੰਨਾਂ ਜਗਰਾਉਂ ਨੇ ਬਾਖੂਬੀ ਨਿਭਾਇਆ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਇੰਜ:ਮਨਮੋਹਣ ਪਾਸੀ, ਇੰਜ:ਮਨਦੀਪ ਸਿੰਘ, ਇੰਜ:ਨਰੇਸ਼ ਵਾਟਸ, ਇੰਜ:ਤਰਲੋਕ ਸਿੰਘ,ਇੰਜ:ਜਗਦੇਵ ਸਿੰਘ ਹਾਂਸ, ਇੰਜ:ਗੁਰਪ੍ਰੀਤ ਮਹਿੰਦਰ ਸਿੰਘ ਸਿੱਧੂ, ਇੰਜ:ਧਰਮਪਾਲ, ਇੰਜ:ਰਵੀ ਚੋਪੜਾ, ਇੰਜ:ਜਗਦੀਪ ਸਿੰਘ, ਇੰਜ:ਜਗਦੇਵ ਸਿੰਘ, ਪਰਮਜੀਤ ਸਿੰਘ ਗਰੇਵਾਲ, ਸਰਪੰਚ ਜਸਵਿੰਦਰ ਸਿੰਘ ਗਰੇਵਾਲ, ਚੇਅਰਮੈਨ ਅਮਰਜੀਤ ਸਿੰਘ ਮੁੱਲਾਂਪੁਰ, ਪ੍ਰੇਮ ਇੰਦਰ ਕੁਮਾਰ ਗੋਗਾ, ਸੋਹਣ ਸਿੰਘ ਢੱਟ, ਜਸਵੀਰ ਸਿੰਘ ਦੇਹੜਕਾ, ਚੇਅਰਮੈਨ ਰਣਜੋਧ ਸਿੰਘ ਤਲਵੰਡੀ, ਸਰਪੰਚ ਲਖਵੀਰ ਸਿੰਘ ਦੇਤਵਾਲ, ਸਰਪੰਚ ਸੁਖਵਾਲ ਸਿੰਘ ਚੱਕ ਕਲਾਂ, ਮਨਜਿੰਦਰ ਸਿੰਘ ਸ਼ੇਰਪੁਰਾ, ਅਸ਼ੋਕ ਕੁਮਾਰ ਜਗਰਾਉਂ, ਬਲਜੀਤ ਸਿੰਘ ਜੇਈ, ਰਾਜੀਵ ਕੁਮਾਰ ਬਬਲਾ, ਸੁਖਮਿੰਦਰ ਸਿੰਘ ਸਟੈਨੋਂ ਜਗਰਾਉਂ, ਗੁਰਪ੍ਰੀਤ ਸਿੰਘ ਕੰਗ, ਪਰਮਜੀਤ ਸਿੰਘ ਚੀਮਾਂ, ਮਨਪ੍ਰੀਤ ਸਿੰਘ ਔਲਖ ਰਾਇਕੋਟ ਆਦਿ ਤੋਂ ਇਲਾਵਾ ਸਮਾਗਮ ਵਿੱਚ ਕੇਂਦਰੀ ਜੋਨ ਲੁਧਿਆਣਾ ਦੇ ਬਹੁਤ ਸਾਰੇ ਅਧਿਕਾਰੀ ਤੇ ਮੁਲਾਜ਼ਮ ਹਾਜ਼ਰ ਸਨ।