Home >> ਆਨਲਾਈਨ ਨਿਊਜ਼ ਲੁਧਿਆਣਾ >> ਧਰਮ ਅਤੇ ਵਿਰਸਾ >> ਪੰਜਾਬੀ ਖ਼ਬਰਾਂ >> ਰਾਜੇਸ਼ ਰੁਦਰਾ >> ਰਾਜੇਸ਼ ਰੁਦਰਾ ਸ਼ਬਦ ਪ੍ਰਕਾਸ਼ ਮਿਊਜੀਅਮ ਦੇ ਦਰਸ਼ਨ ਲਈ ਰਕਬਾ ਭਵਨ ਪਹੁੰਚੇ
ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਸ਼ਬਦ ਪ੍ਰਕਾਸ਼ ਮਿਊਜੀਅਮ ਵਿਚ ਰਾਜੇਸ਼ ਰੁਦਰਾ ਅਤੇ ਕੇ ਕੇ ਬਾਵਾ
ਲੁਧਿਆਣਾ, 24 ਜੂਨ 2017 (ਆਨਲਾਈਨ ਨਿਊਜ਼ ਲੁਧਿਆਣਾ): ਵਿੱਦਿਆ ਦੇ ਖੇਤਰ ਵਿੱਚ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਉੱਘੇ ਸਮਾਜਸੇਵੀ ਰਾਜੇਸ਼ ਰੁਦਰਾ ਅੱਜ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਸ਼ਬਦ ਪ੍ਰਕਾਸ਼ ਮਿਊਜੀਅਮ ਦੇ ਦਰਸ਼ਨ ਕਰਨ ਲਈ ਪਹੁੰਚੇ। ਇਸ ਸਮੇਂ ਫਾਊਂਡੇਸ਼ਨ ਦੇ ਅੰਤਰਰਾਸ਼ਟਰੀ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਅਸ਼ਵਨੀ ਮਹੰਤ, ਬਲਜਿੰਦਰ ਸਿੰਘ ਮਲਕਪੁਰ, ਲਵਲੀ ਚੌਧਰੀ, ਪਵਨ ਗਰਗ, ਹਰਵਿੰਦਰ ਸਿੰਘ ਵਿਸ਼ੇਸ਼ ਤੌਰ 'ਤੇ ਹਾਜਰ ਸਨ।

ਇਸ ਸਮੇਂ ਰਾਜੇਸ਼ ਰੁਦਰਾ ਦੇ ਸਨਮਾਨ ਦੀ ਰਸਮ ਕ੍ਰਿਸ਼ਨ ਕੁਮਾਰ ਬਾਵਾ ਪ੍ਰਧਾਨ ਅੰਤਰਰਾਸ਼ਟਰੀ ਫਾਊਂਡੇਸ਼ਨ ਅਤੇ ਸੀਨੀਅਰ ਸੁਪਰਡੈਂਟ ਪੁਲਿਸ ਸੁਰਜੀਤ ਸਿੰਘ ਨੇ ਅਦਾ ਕੀਤੀ।

ਇਸ ਸਮੇਂ ਰਾਜੇਸ਼ ਰੁਦਰਾ ਨੇ ਮਿਊਜੀਅਮ ਦੇ ਦਰਸ਼ਨ ਕਰਨ ਤੋਂ ਬਾਅਦ ਕਿਹਾ ਕਿ ਜੇਕਰ ਅਜਿਹਾ ਮਿਊਜੀਅਮ ਲੁਧਿਆਣਾ ਵਿੱਚ ਹੋਵੇ ਤਾਂ ਹਜਾਰਾਂ ਲੋਕ ਰੋਜਾਨਾ ਆਪਣੇ ਗੌਰਵਮਈ ਇਤਿਹਾਸ ਨਾਲ ਜੁੜਨ ਲਈ ਮਿਊਜੀਅਮ ਵਿੱਚ ਮਹਾਨ ਗੁਰੂਆਂ, ਭਗਤਾਂ ਅਤੇ ਭੱਟਾਂ ਦੇ ਦਰਸ਼ਨ ਕਰ ਸਕਦੇ ਹਨ। ਉਹਨਾਂ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਸਮੁੱਚੇ ਸਮਾਜ ਨੂੰ ਜੋੜਨ ਵਾਲੀ ਅਤੇ ਵਿਸ਼ਵ ਵਿੱਚ ਬੈਠੀ ਲੋਕਾਈ ਨੂੰ ਜਿੰਦਗੀ ਜਿਉਣ ਦਾ ਰਸਤਾ ਦਿਖਾਉਣ ਵਾਲੀ ਹੈ। ਉਹਨਾਂ ਇਸ ਸਮੇਂ ਬਾਵਾ ਅਤੇ ਐਸ.ਪੀ ਸਿੰਘ ਓਬਰਾਏ ਉਘੇ ਸਮਾਜਸੇਵੀ ਵੱਲੋਂ ਸਮਾਜ ਨੂੰ ਇਤਿਹਾਸ ਨਾਲ ਜੋੜਨ ਦੇ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ।

ਇਸ ਸਮੇਂ ਕ੍ਰਿਸ਼ਨ ਕੁਮਾਰ ਬਾਵਾ ਨੇ ਕਿਹਾ ਕਿ ਖੁਸ਼ੀ ਹੁੰਦੀ ਹੈ ਜਦੋਂ ਕੋਈ ਸਮਾਜਸੇਵੀ ਸ਼ਖਸ਼ੀਅਤਾਂ ਇਸ ਮਿਊਜੀਅਮ 'ਤੇ ਦਰਸ਼ਨਾਂ ਲਈ ਆਉਂਦੀਆਂ ਹਨ। ਉਹਨਾਂ ਕਿਹਾ ਕਿ ਮਿਊਜੀਅਮ ਬਣਾਉਣ ਲਈ ਵੱਡਾ ਉਪਰਾਲਾ ਐਸ.ਪੀ ਸਿੰਘ ਓਬਰਾਏ ਦਾ ਹੈ।