Home >> ਪੰਜਾਬੀ ਖ਼ਬਰਾਂ >> ਮਨੀਸ਼ਾ-ਸ਼ਰਮਾਂ >> ਮਨੋਰੰਜਨ >> ਮਿ-ਐਂਡ-ਮਿਸ-ਗਲੌਰੀਅਸ-ਪੰਜਾਬ >> ਮਿ: ਐਂਡ ਮਿਸ ਗਲੌਰੀਅਸ ਪੰਜਾਬ ਦੇ ਤੀਸਰੇ ਆਡੀਸ਼ਨ ਮੋਕੇ ਪ੍ਰਤੀਭਾਗੀਆਂ ਨੇ ਦਿਖਾਈ ਆਪਣੀ ਪ੍ਰਤਿਭਾ
ਮਿ: ਐਂਡ ਮਿਸ ਗਲੌਰੀਅਸ ਪੰਜਾਬ ਦੇ ਤੀਸਰੇ ਆਡੀਸ਼ਨ ਮੋਕੇ ਗਰੁੱਪ ਫੋਟੋ ਖਿਚਵਾਉਂਦੇ ਓਰਗਾਨੀਜ਼ਰ ਅਤੇ ਮਾਡਲ
ਲੁਧਿਆਣਾ, 06 ਜੂਨ 2017 (ਮਨੀਸ਼ਾ ਸ਼ਰਮਾਂ): ਬੀਤੇ ਦਿਨ ਫਿਲਮੀ ਫੋਕਸ ਪੰਜਾਬੀ ਮੈਗਜੀਨ ਵੱਲੋਂ ਵਿਖੇ ਕਰਵਾਏ ਗਏ ਮਿ: ਐਂਡ ਮਿਸ ਗਲੋਰੀਅਸ ਪੰਜਾਬ ਮਾਡਲਿੰਗ ਸ਼ੋਅ ਸਥਾਨਕ ਜੇ ਐਮ ਡੀ ਮਾਲ ਵਿਖੇ ਕਰਵਾਏ ਗਏ ਆਡੀਸ਼ਨ ਦੋਰਾਨ ਅਨੇਕਾਂ ਪ੍ਰਤੀਭਾਗੀਆਂ ਨੇ ਹਿੱਸਾ ਲਿਆ। ਇਸ ਦੋਰਾਨ ਜੱਜਾਂ ਦੀ ਭੁਮਿਕਾ ਵਿਸ਼ੇਸ਼ ਤੋਰ ਤੇ ਜਸਬੀਰ ਸਿੰਘ ਮਣਕੂ (ਪ੍ਰੋਡਿਊਸਰ ਤੇ ਮਾਡਲ), ਕਰਨ, ਵਿਨੀਤ (ਕੋਰੀਓਗ੍ਰਾਫਰ), ਅੰਸ਼ੁਲ (ਮਾਡਲ), ਹਨੀ ਕੁਮਾਰ, ਸੋਨੂੰ ਵਰਮਾ, ਪੁਸ਼ਪਿੰਦਰ ਸਿੰਘ (ਕੇ.ਕੇ.ਮਾਡਲਜ), ਹਨੀ ਹਰਦੀਪ ਕੁਮਾਰ (ਐਚ ਵੰਨ ਵਾਈ ਐਂਟਰਟੇਨਮੈਂਟ) ਨੇ ਨਿਭਾਈ।

ਇਸ ਮੋਕੇ ਪਹੁੰਚਣ ਵਾਲੇ ਪ੍ਰਤੀਭਾਗੀਆਂ ਵਿਚ, ਮਨੀਸ਼ ਮਹਿਰਾ, ਮੋਹਿਤ ਸ਼ਰਮਾ, ਪੂਜਾ ਭੋਲਾ, ਸ਼ੁਭਮ, ਅਰਸ਼, ਯਸ਼ ਚੱਢਾ, ਮੁਸਕਾਨ ਬਿਸ਼ਟ, ਪੰਕਜ ਉੱਪਲ, ਯਕਸ਼ਿਤ ਕੁਮਾਰ, ਮਨਜੀਤ ਸਿੰਘ, ਮਨੀਸ਼ਾ ਕੁਮਾਰ, ਜਸਵਿੰਦਰ ਸਿੰਘ, ਸੰਨੀ ਕਪੂਰ, ਪਵਨਦੀਪ ਸਿੰਘ, ਕੁਲਵੰਤ ਸਿੰਘ ਢਿੱਲੋਂ, ਅਨਿਲ ਕੁਮਾਰ, ਅਸ਼ੀਸ਼ ਕੁਮਾਰ, ਰਾਜ ਮਲਹੋਤਰਾ, ਸੰਨੀ ਸ਼ਰਮਾ, ਹਨੀ ਆਦਿ ਦੇ ਨਾਂ ਜਿਕਰਯੋਗ ਹਨ। ਇਸ ਮੋਕੇ ਗੁਰਦੀਪ ਸਿੰਘ ਗੋਸ਼ਾ ਪ੍ਰਤੀਭਾਗੀਆਂ ਦੀ ਹੋਂਸਲਾ ਅਫਜਾਈ ਕਰਨ ਲਈ ਵਿਸ਼ੇਸ਼ ਤੋਰ ਤੇ ਪੁੱਜੇ।

ਪ੍ਰਤੀਭਾਗੀਆਂ ਨੇ ਜੱਜਾਂ ਵੱਲੋਂ ਪੁੱਛੇ ਗਏ ਸਵਾਲਾਂ ਦਾ ਜਵਾਬ ਦੇ ਕੇ ਅਤੇ ਆਪਣੀ ਕਲਾ ਦਾ ਪ੍ਰਦਰਸ਼ਨ ਕਰ ਕੇ ਸਾਰਿਆਂ ਦੇ ਦਿਲ ਜਿੱਤ ਲਏ। ਇਸ ਮੋਕੇ ਜੱਜਾਂ ਨੇ ਸਾਰੇ ਪ੍ਰਤੀਭਾਗੀਆਂ ਨੂੰ ਹੋਰ ਬੇਹਤਰ ਕਰਨ ਲਈ ਉਤਸਾਹਿਤ ਕੀਤਾ। ਸ਼ੋਅ ਦੇ ਆਰਗੇਨਾਈਜਰ ਨਰਿੰਦਰ ਨੂਰ, (ਫਿਲਮੀ ਫੋਕਸ), ਹਨੀ ਹਰਦੀਪ (ਐਚ ਵੰਨ ਵਾਈ), ਕਮਲਜੀਤ ਸੇਖੋਂ, ਰਜਤ ਭੱਟ, ਹਰਪ੍ਰੀਤ ਸਿੰਘ (ਹੈਪੀ), ਸਿਮਰਜੀਤ ਸਿੰਘ, ਮੰਗਾ ਰਾਮ ਨੇ ਆਏ ਹੋਏ ਪ੍ਰਤੀਭਾਗੀਆਂ ਦੀ ਹੋਂਸਲਾ ਅਫਜਾਈ ਕੀਤੀ ਅਤੇ ਜੱਜਾਂ ਦਾ ਧੰਨਵਾਦ ਕੀਤਾ। ਇਹ ਮੇਘਾ ਮਾਡਲਿੰਗ ਸ਼ੋਅ ਪੰਜਾਬੀ ਮਾਸਿਕ ਫਿਲਮੀ ਫੋਕਸ ਮੈਗਜੀਨ, ਜੈ ਬੀ ਬੀ ਐਨ ਐਂਟਰਟੇਨਰ ਕੰ:, ਟੋਨ ਪੰਜਾਬੀ, ਸਾਈਂ ਨੂਰ ਪ੍ਰੋਡਕਸ਼ਨ, ਐਚ ਵੰਨ ਵਾਈ ਐਂਟਰਟੇਨਮੈਂਟ, ਏਅਰਟੈਕਸ ਮਿਊਜਿਕ, ਮਣਕੂ ਐਂਟਰਟੇਨਮੈਂਟ, ਨੀਟਾ ਜਿਊਲਰਜ, ਕੋਸ਼ਿਕ ਕੰਪਿਊਟਰ, ਡਰੀਮ ਕੇਅਰ, ਫੋਕਸ 24 ਨਿਊਜਪੇਪਰ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।